ਕੋਲਕੱਤਾ ਰੇਪ ਕਤਲ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਸੰਜੇ ਰਾਏ ਦੇ ਪੋਲੀਗ੍ਰਾਫ਼ ਟੈਸਟ ਨੂੰ ਦਿੱਤੀ ਮਨਜ਼ੂਰੀ…..

ਕੋਲਕੱਤਾ,19 ਅਗਸਤ 2024

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਸੀਬੀਆਈ ਨੂੰ ਮੁਲਜ਼ਮ ਦੇ ਪੋਲੀਗ੍ਰਾਫ਼ ਟੈਸਟ ਦੀ ਇਜਾਜ਼ਤ ਮਿਲ ਗਈ ਹੈ।ਸੀਬੀਆਈ ਨੇ ਅਦਾਲਤ ਤੋਂ ਮਨੋਵਿਗਿਆਨਕ ਟੈਸਟ ਤੋਂ ਬਾਅਦ ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਸੀ।ਕਲਕੱਤਾ ਹਾਈ ਕੋਰਟ ਨੇ ਦੋਸ਼ੀ ਸੰਜੇ ਰਾਏ ਦੇ ਪੋਲੀਗ੍ਰਾਫ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ।ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਦਾ ਪੋਲੀਗ੍ਰਾਫ ਟੈਸਟ ਇਸ ਮਾਮਲੇ ‘ਚ ਕਈ ਅਹਿਮ ਰਾਜ਼ ਖੋਲ੍ਹੇਗਾ।

ਸੀਬੀਆਈ ਮੁੱਖ ਮੁਲਜ਼ਮ ਸੰਜੇ ਰਾਏ ਦੇ ਬਿਆਨ ਨੂੰ ਵਿਰੋਧੀ ਮੰਨ ਰਹੀ ਹੈ। ਸੰਜੇ ਰਾਏ ਤੋਂ ਹੁਣ ਤੱਕ ਦੀ ਪੁੱਛਗਿੱਛ ‘ਚ ਸੀਬੀਆਈ ਨੂੰ ਲੱਗਦਾ ਹੈ ਕਿ ਉਹ ਕੁਝ ਲੁਕਾ ਰਿਹਾ ਹੈ। ਇਸ ਕਾਰਨ ਹੁਣ ਉਸ ਦਾ ਪੌਲੀਗ੍ਰਾਫ਼ ਟੈਸਟ ਕਰਵਾਇਆ ਜਾਵੇਗਾ।

ਇਹ ਟੈਸਟ ਕਿਸੇ ਵਿਅਕਤੀ ਦੀਆਂ ਸਰੀਰਕ ਪ੍ਰਤੀਕ੍ਰਿਆਵਾਂ ਨੂੰ ਮਾਪਦਾ ਹੈ ,ਪੌਲੀਗ੍ਰਾਫ ਟੈਸਟ ਨੂੰ ਲਾਈਟ ਡਿਟੈਕਟਰ ਟੈਸਟ ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਟੈਸਟ ਹੈ ਜੋ ਕਿਸੇ ਵਿਅਕਤੀ ਨੂੰ ਸਵਾਲ ਪੁੱਛੇ ਜਾਣ ਤੋਂ ਬਾਅਦ ਉਸ ਦੀਆਂ ਸਰੀਰਕ ਪ੍ਰਤੀਕ੍ਰਿਆਵਾਂ ਨੂੰ ਮਾਪਦਾ ਹੈ। ਇਹ ਟੈਸਟ ਅਦਾਲਤ ਅਤੇ ਦੋਸ਼ੀ ਦੀ ਸਹਿਮਤੀ ਨਾਲ ਹੀ ਕੀਤਾ ਜਾ ਸਕਦਾ ਹੈ।ਰਿਪੋਰਟਾਂ ਅਨੁਸਾਰ ਰਾਏ ਨੇ ਪੁਲਿਸ ਦੁਆਰਾ ਸ਼ੁਰੂਆਤੀ ਪੁੱਛਗਿੱਛ ਤੋਂ ਤੁਰੰਤ ਬਾਅਦ ਆਪਣਾ ਜੁਰਮ ਕਬੂਲ ਕਰ ਲਿਆ ਸੀ। ਰਿਪੋਰਟ ਦੇ ਅਨੁਸਾਰ, ਉਸਨੂੰ ਅਪਰਾਧ ਲਈ ਕੋਈ ਪਛਤਾਵਾ ਨਹੀਂ ਸੀ ਅਤੇ ਉਸਨੇ ਬੇਝਿਜਕ ਹੋ ਕੇ ਕਿਹਾ ਸੀ, “ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਫਾਂਸੀ ਦੇ ਦਿਓ।” ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਦਾ ਮੋਬਾਈਲ ਫੋਨ ਅਸ਼ਲੀਲ ਸਮੱਗਰੀ ਨਾਲ ਭਰਿਆ ਹੋਇਆ ਸੀ।