ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ,ਜਾਣੋ… ਕਿਉ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ

19 ਅਗਸਤ 2024

ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣਾ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ। ਹਿੰਦੂ ਪਰਿਵਾਰਾਂ ‘ਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਰਕਸ਼ਾ ਬੰਧਨ ਭਰਾਵਾਂ ਅਤੇ ਭੈਣਾਂ ਵਿਚਕਾਰ ਅਟੁੱਟ ਪਿਆਰ, ਵਿਸ਼ਵਾਸ ਅਤੇ ਪਿਆਰ ਦਾ ਤਿਉਹਾਰ ਹੈ। ਰੱਖੜੀ ਦਾ ਤਿਉਹਾਰ ਹਰ ਸਾਲ ਸਾਵਣ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ, ਜੋ ਅਗਸਤ ਦੇ ਮਹੀਨੇ ਵਿੱਚ ਆਉਂਦਾ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ 2024 ਨੂੰ ਦੇਸ਼ ਭਰ ‘ਚ ਮਨਾਇਆ ਜਾਵੇਗਾ ਅਤੇ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹੇਗੀ। ਰੱਖੜੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਮੌਕੇ ਕਈ ਵਾਰ ਭਰਾ ਆਪਣੀਆਂ ਭੈਣਾਂ ਦੇ ਘਰ ਪਹੁੰਚ ਕੇ ਰੱਖੜੀ ਬੰਨਵਾਉਦੇ ਹਨ ਅਤੇ ਕਈ ਵਾਰ ਭੈਣਾਂ ਆਪਣੇ ਭਰਾਵਾਂ ਦੇ ਘਰ ਜਾਂਦੀਆਂ ਹਨ।ਇਸ ਦਿਨ ਭੈਣਾਂ ਨੂੰ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਉਸਦੀ ਲੰਬੀ ਉਮਰ ਦੀ ਕਾਮਨਾ ਕਰਨੀ ਚਾਹੀਦੀ ਹੈ।

ਰੱਖੜੀ ਦੇ ਤਿਉਹਾਰ ਦੀ ਸ਼ੁਰੂਆਤ: ਪੰਡਿਤ ਸ਼ਿਵਮ ਸ਼ਾਸਤਰੀ ਦਾ ਕਹਿਣਾ ਹੈ ਕਿ ਪੌਰਾਣਿਕ ਕਾਲ ਵਿੱਚ ਜਦੋਂ ਭਗਵਾਨ ਇੱਕ ਦਰਬਾਨ ਦੇ ਰੂਪ ਵਿੱਚ ਬਾਲੀ ਗਏ ਸਨ, ਤਾਂ ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣਾ ਬਹੁਤ ਜ਼ਰੂਰੀ ਸੀ। ਜਦੋਂ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਕੋਈ ਹੱਲ੍ਹ ਨਹੀਂ ਮਿਲਿਆ, ਤਾਂ ਮਾਤਾ ਲਕਸ਼ਮੀ ਨੇ ਬਾਲੀ ਨੂੰ ਰੱਖੜੀ ਬੰਨ੍ਹ ਦਿੱਤੀ। ਇਸ ਤੋਂ ਬਾਅਦ ਬਾਲੀ ਨੇ ਮਾਤਾ ਲਕਸ਼ਮੀ ਤੋਂ ਕੁਝ ਮੰਗਣ ਲਈ ਕਿਹਾ। ਇਸ ਦੇ ਬਦਲੇ ਵਿੱਚ ਮਾਤਾ ਲਕਸ਼ਮੀ ਨੇ ਭਗਵਾਨ ਵਿਸ਼ਨੂੰ ਤੋਂ ਮੁਕਤੀ ਮੰਗੀ ਅਤੇ ਉਨ੍ਹਾਂ ਨੂੰ ਉਥੋਂ ਲਿਆਉਣ ‘ਚ ਕਾਮਯਾਬ ਰਹੀ। ਇਹ ਦਿਨ ਕਈ ਹੋਰ ਕਹਾਣੀਆਂ ਨਾਲ ਵੀ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਨੇ ਦ੍ਰੋਪਦੀ ਦੀ ਉਂਗਲ ਕੱਟ ਦਿੱਤੀ ਸੀ, ਜਿਸ ਤੋਂ ਬਾਅਦ ਦ੍ਰੋਪਦੀ ਨੇ ਆਪਣੀ ਸਾੜੀ ਦਾ ਪੱਲੂ ਪਾੜ ਕੇ ਆਪਣੀ ਉਂਗਲੀ ਉੱਤੇ ਬੰਨ੍ਹਿਆ।

ਸਾਡੇ ਦੇਸ਼ ‘ਚ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ‘ਚੋਂ ਇਕ ਹੈ ‘ਰੱਖੜੀ ਦਾ ਤਿਉਹਾਰ।’ ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।