ਤੈਅ ਰੇਟ ਤੋਂ ਇੱਕ ਰੁਪਿਆ ਵੱਧ ਮੁੱਲ ਦਾ ਦੁੱਧ ਵੇਚਣ ਵਾਲੇ ਦੁਕਾਨਦਾਰ ਨੂੰ 5 ਹਜ਼ਾਰ ਰੁਪਏ ਜ਼ੁਰਮਾਨਾ


ਲੁਧਿਆਣਾ, 22 ਅਪ੍ਰੈੱਲ ( ਰਾਜਿੰਦਰ ਸਿੰਘ -ਨਿਊਜ਼ ਪੰਜਾਬ )- ਨਵੀਂ ਸ਼ਿਮਲਾਪੁਰੀ ਵਿੱਚ ਇੱਕ ਦੁਕਾਨਦਾਰ ਨੂੰ ਦੁੱਧ ਦਾ ਪੈਕੇਟ ਨਿਰਧਾਰਤ ਰੇਟ ਤੋਂ 1 ਰੁਪਿਆ ਮਹਿੰਗਾ ਵੇਚਣ ‘ਤੇ 5000 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ।
ਇਸ ਸੰਬੰਧੀ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਐੱਸ. ਐੱਸ. ਪੀ. ਸ੍ਰ. ਰੁਪਿੰਦਰ ਸਿੰਘ ਨੇ ਦੱਸਿਆ ਕਿ ਬਿਊਰੋ ਨੂੰ ਸੂਚਨਾ ਮਿਲੀ ਸੀ ਕਿ ਨਵੀਂ ਸ਼ਿਮਲਾਪੁਰੀ ਵਿੱਚ ਪੈਂਦੇ ਬਸੰਤ ਨਗਰ ਵਿੱਚ ਗੁਰਦੁਆਰਾ ਈਸ਼ਰਸਰ ਦੇ ਸਾਹਮਣੇ ਕਾਲਾ ਕਰਿਆਨਾ ਸਟੋਰ ਵਾਲਾ ਦੁਕਾਨਦਾਰ ਅਮੂਲ ਦੁੱਧ ਦਾ ਪੈਕੇਟ 49 ਰੁਪਏ ਦੀ ਬਿਜਾਏ 50 ਰੁਪਏ ਦਾ ਵੇਚ ਰਿਹਾ ਹੈ।
ਉਨ•ਾਂ ਦੱਸਿਆ ਕਿ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਇੰਸਪੈਕਟਰ ਸੁਰਿੰਦਰ ਸਿੰਘ ਨੇ ਆਪਣੀ ਟੀਮ ਅਤੇ ਖੁਰਾਕ ਸਪਲਾਈ ਵਿਭਾਗ ਦੀ ਟੀਮ ਨਾਲ ਮੌਕੇ ‘ਤੇ ਰੇਡ ਕਰਕੇ ਸੰਬੰਧਤ ਦੁਕਾਨ ਦੇ ਮਾਲਕ ਕੁਲਦੀਪ ਸਿੰਘ ਨੂੰ ਗ੍ਰਾਹਕ ਪ੍ਰਦੀਪ ਸਿੰਘ ਨੂੰ ਵੱਧ ਰੇਟ ‘ਤੇ ਦੁੱਧ ਵੇਚਣ ਦੇ ਮਾਮਲੇ ਵਿੱਚ ਕੰਪਾਊਂਡਿੰਗ ਚਾਰਜ ਵਜੋਂ 5000 ਰੁਪਏ ਜ਼ੁਰਮਾਨਾ ਕੀਤਾ।