ਹਿੰਡਨਬਰਗ ਦਾ ਵੱਡਾ ਦਾਅਵਾ, ਕਿਹਾ- ਅਡਾਨੀ ਘੋਟਾਲੇ ਨਾਲ ਸੇਬੀ ਚੀਫ ਦਾ ਸਬੰਧ,ਸੇਬੀ ਚੀਫ ਅਤੇ ਉਸ ਦੇ ਪਤੀ ਦਾ ਅਡਾਨੀ ਦੀ ਕੰਪਨੀਆ ‘ ਚ ਨਿਵੇਸ਼
11 ਅਗਸਤ 2024
ਅਡਾਨੀ ਸਮੂਹ ‘ਤੇ ਪਿਛਲੀ ਵਾਰ ਹਮਲਾ ਕਰਨ ਵਾਲੀ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ ਇਸ ਵਾਰ ਭਾਰਤ ਦੇ ਬਾਜ਼ਾਰ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੂੰ ਨਿਸ਼ਾਨਾ ਬਣਾਇਆ ਹੈ। ਦਰਅਸਲ, ਸ਼ਨੀਵਾਰ ਨੂੰ ਇੱਕ ਅਮਰੀਕੀ ਸ਼ਾਰਟ ਸੇਲਰ ਨੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਹਿੰਡਨਬਰਗ ਨੇ ਕਿਹਾ ਕਿ ਵਿਸਲਬਲੋਅਰ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਸ ਦੇ ਪਤੀ ਦੀ ਅਡਾਨੀ ਮਨੀ ਸੈਫਨਿੰਗ ਸਕੈਂਡਲ ਵਿਚ ਵਰਤੀ ਗਈ ਅਸਪਸ਼ਟ ਆਫਸ਼ੋਰ ਇਕਾਈ ਵਿਚ ਹਿੱਸੇਦਾਰੀ ਸੀ।
ਤੁਹਾਨੂੰ ਦੱਸ ਦੇਈਏ ਕਿ 24 ਜਨਵਰੀ, 2023 ਨੂੰ, ਹਿੰਡਨਬਰਗ ਨੇ ਅਡਾਨੀ ਗਰੁੱਪ ‘ਤੇ ਵੱਡੇ ਪੱਧਰ ‘ਤੇ ਕਾਰਪੋਰੇਟ ਦੁਰਵਿਹਾਰ ਅਤੇ ਸ਼ੇਅਰਾਂ ਦੀ ਕੀਮਤ ‘ਚ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਹੈ।