ਨੀਰਜ ਚੋਪੜਾ ਨੇ ਜਿੱਤਿਆ ਸਿਲਵਰ ਮੈਡਲ, ਪੈਲਸ ਓਲੰਪਿਕ’ ਚ ਭਾਰਤ ਦਾ 5 ਵਾਂ ਮੈਡਲ… ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜਿੱਤਿਆ ਸੋਨ ਤਗਮਾ
ਪੈਰਿਸ ਓਲੰਪਿਕ:9 ਅਗਸਤ 2024
ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ‘ਚ ਭਾਰਤ ਨੂੰ ਆਪਣਾ ਪਹਿਲਾ ਚਾਂਦੀ ਦਾ ਤਗਮਾ ਦਿਵਾਇਆ ਹੈ। ਭਾਰਤ ਨੂੰ ਟੋਕੀਓ ਓਲੰਪਿਕ ਚੈਂਪੀਅਨ ਤੋਂ ਸੋਨ ਤਗਮੇ ਦੀ ਉਮੀਦ ਸੀ। ਨੀਰਜ ਚੋਪੜਾ 140 ਕਰੋੜ ਭਾਰਤੀਆਂ ਦੀਆਂ ਸੋਨੇ ਦੀਆਂ ਉਮੀਦਾਂ ਨੂੰ ਬਰਕਰਾਰ ਨਹੀਂ ਰੱਖ ਸਕਿਆ, ਪਰ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਚਾਂਦੀ ਦਾ ਤਗਮਾ ਜਿੱਤਣ ਦੇ ਨਾਲ ਹੀ ਨੀਰਜ ਚੋਪੜਾ ਵਿਅਕਤੀਗਤ ਖੇਡਾਂ ਵਿੱਚ ਲਗਾਤਾਰ ਦੋ ਓਲੰਪਿਕ ਤਗਮੇ ਜਿੱਤਣ ਵਾਲੇ ਦੇਸ਼ ਦੇ ਦੂਜੇ ਪੁਰਸ਼ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਸਿਰਫ ਸੁਸ਼ੀਲ ਕੁਮਾਰ (2008 ਅਤੇ 2012) ਹੀ ਲਗਾਤਾਰ ਦੋ ਓਲੰਪਿਕ ਤਮਗੇ ਜਿੱਤ ਸਕੇ ।
ਪੈਰਿਸ ਓਲੰਪਿਕ ‘ਚ ਡਿਫੈਂਡਿੰਗ ਚੈਂਪੀਅਨ ਨੀਰਜ ਚੋਪੜਾ ਨੇ 89.45 ਮੀਟਰ ਜੈਵਲਿਨ ਸੁੱਟਿਆ। ਇਹ ਇਸ ਸੀਜ਼ਨ ਦਾ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਨੀਰਜ ਨੇ ਇਸ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਦੇ ਛੇ ਵਿੱਚੋਂ ਪੰਜ ਥਰੋਅ ਫਾਊਲ ਸਨ। ਸਿਰਫ਼ ਉਸ ਦੀ ਦੂਜੀ ਥਰੋਅ ਸਹੀ ਸੀ, ਜਿਸ ਨਾਲ ਉਸ ਨੂੰ ਤਮਗਾ ਮਿਲਿਆ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਹਾਲਾਂਕਿ ਬਿਹਤਰ ਪ੍ਰਦਰਸ਼ਨ ਕਰਦੇ ਹੋਏ 92.97 ਮੀਟਰ ਦਾ ਨਵਾਂ ਓਲੰਪਿਕ ਰਿਕਾਰਡ ਬਣਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਹੁਣ ਉਹ ਪਾਕਿਸਤਾਨ ਦਾ ਪਹਿਲਾ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਹੈ। ਅਰਸ਼ਦ ਨਦੀਮ ਨੇ 2008 ਬੀਜਿੰਗ ਓਲੰਪਿਕ ਵਿੱਚ ਨਾਰਵੇ ਦੇ ਆਂਦਰੇਅਸ ਥੋਰਕਿਲਡਸਨ ਦੁਆਰਾ ਬਣਾਏ 90.57 ਦੇ ਪੁਰਾਣੇ ਓਲੰਪਿਕ ਰਿਕਾਰਡ ਨੂੰ ਤੋੜਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਕਾਂਸੀ (88.54 ਮੀਟਰ) ਜਿੱਤਿਆ।