USA : ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਦੇ ਨਾਲ ਗਵਰਨਰ ਟਿਮ ਵਾਲਜ਼ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣੇ
ਕਮਲਾ ਹੈਰਿਸ ਨੇ ਫਿਲਾਡੇਲਫੀਆ ਵਿੱਚ ਇੱਕ ਰੈਲੀ ਤੋਂ ਪਹਿਲਾਂ ਮੰਗਲਵਾਰ ਸਵੇਰੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ (60) ਨੂੰ ਆਪਣਾ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਚੁਣਿਆ ਹੈ । ਵਾਲਜ਼ ਨੇ 2018 ਵਿੱਚ ਮਿਨੇਸੋਟਾ ਦਾ ਗਵਰਨਰ ਬਣਨ ਤੋਂ ਪਹਿਲਾਂ 12 ਸਾਲ ਇੱਕ ਸੰਸਦ ਮੈਂਬਰ ਵਜੋਂ ਸੇਵਾ ਕੀਤੀ।
ਅਮਰੀਕਾ ਦੀ ਮੋਜ਼ੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਲਈ ਅਧਿਕਾਰਤ ਨਾਮਜ਼ਦਗੀ ਪ੍ਰਾਪਤ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਿਮ ਵਾਲਜ਼ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣਿਆ ਹੈ,
ਕਮਲਾ ਹੈਰਿਸ (59) ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਸਾਹਮਣਾ ਕਰੇਗੀ।
ਵਾਲਜ਼ 12 ਸਾਲ ਸੰਸਦ ਮੈਂਬਰ ਰਹੇ ਹਨ
ਕਮਲਾ ਹੈਰਿਸ ਨੇ ਫਿਲਾਡੇਲਫੀਆ ਵਿੱਚ ਇੱਕ ਰੈਲੀ ਤੋਂ ਪਹਿਲਾਂ ਮੰਗਲਵਾਰ ਸਵੇਰੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ (60) ਨੂੰ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਚੁਣਿਆ। ਵਾਲਜ਼ ਨੇ 2018 ਵਿੱਚ ਮਿਨੇਸੋਟਾ ਦਾ ਗਵਰਨਰ ਬਣਨ ਤੋਂ ਪਹਿਲਾਂ 12 ਸਾਲ ਇੱਕ ਸੰਸਦ ਮੈਂਬਰ ਰਹਿ ਚੁੱਕੇ ਹਨ ।
ਫੋਟੋ: X/@KamalaHarris / Tim Walz