ਹਰਿਆਣਾ ਦੇ ਐਥਲੀਟ ਨੀਰਜ ਚੋਪੜਾ ਦਾ ਕਮਾਲ, ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਪਹੁੰਚੇ ਨੀਰਜ ਚੋਪੜਾ
6 ਅਗਸਤ 2024
ਭਾਰਤੀ ਟੀਮ ਦੇ ਤਗਮੇ ਦੀ ਸਭ ਤੋਂ ਵੱਡੀ ਉਮੀਦ ਐਥਲੀਟ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ‘ਚ ਉਤਰੇ। ਪੈਰਿਸ ਓਲੰਪਿਕ ‘ਚ ਜੈਵਲਿਨ ਥ੍ਰੋਅ ਦੇ ਕੁਆਲੀਫਿਕੇਸ਼ਨ ‘ਚ ਟੋਕੀਓ ਗੋਲਡ ਮੈਡਲ ਜੇਤੂ ਨੇ ਪਹਿਲੇ ਥਰੋਅ ‘ਚ ਹੀ 89.34 ਮੀਟਰ ਜੈਵਲਿਨ ਸੁੱਟ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਉਸ ਦਾ ਸਾਥੀ ਕਿਸ਼ੋਰ ਕੁਮਾਰ ਜੇਨਾ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਿਹਾ ਸੀ।
ਦੋਵਾਂ ਖਿਡਾਰੀਆਂ ਨੂੰ ਵੱਖ-ਵੱਖ ਗਰੁੱਪਾਂ ‘ਚ ਰੱਖਿਆ ਗਿਆ ਹੈ। ਪਹਿਲੇ 16 ਐਥਲੀਟਾਂ ਦੇ ਗਰੁੱਪ ‘ਚ ਜੀਨਾ ਸ਼ਾਮਲ ਹੈ। ਕਿਸ਼ੋਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ। ਹੁਣ ਸਾਰਿਆਂ ਦੀਆਂ ਨਜ਼ਰਾਂ ਗੋਲਡ ਮੈਡਲ ਜੇਤੂ ਨੀਰਜ ਚੋਪੜਾ ‘ਤੇ ਹਨ।