ਮੁੱਖ ਖ਼ਬਰਾਂਭਾਰਤ

ਜੈਪੁਰ ‘ਚ ਨੌਂ ਲੋਕਾਂ ਨੂੰ ਕੁਚਲਣ ਵਾਲੇ ਉਸਮਾਨ ਦਾ ਨਿਕਲਿਆ ਕਾਂਗਰਸ ਨਾਲ ਕੁਨੈਕਸ਼ਨ, ਹਿੱਟ ਐਂਡ ਮਾਮਲੇ ‘ਤੇ ਮਚੀ ਹਫੜਾ-ਦਫੜੀ

ਨਿਊਜ਼ ਪੰਜਾਬ

8 ਅਪ੍ਰੈਲ 2025

ਰਾਜਸਥਾਨ ਦੇ ਜੈਪੁਰ ਵਿੱਚ ਹਿੱਟ-ਐਂਡ-ਰਨ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਤੀ ਰਾਤ ਨਾਹਰਗੜ੍ਹ ਇਲਾਕੇ ਵਿੱਚ ਇੱਕ SUV ਕਾਰ ਦੇ ਪੈਦਲ ਚੱਲਣ ਵਾਲਿਆਂ ਨੂੰ ਟੱਕਰ ਮਾਰਨ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖਮੀ ਹੋ ਗਏ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਉਸਮਾਨ ਵਜੋਂ ਹੋਈ ਹੈ ਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ। ਇਸ ਘਟਨਾ ਦਾ ਵਿਰੋਧ ਕਰਨ ਲਈ ਬਹੁਤ ਸਾਰੇ ਲੋਕ ਸੜਕਾਂ ‘ਤੇ ਉਤਰੇ ਹਨ। ਐਡੀਸ਼ਨਲ ਡੀਸੀਪੀ ਬਜਰੰਗ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਦੋਸ਼ੀ ਉਸਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਹ ਸ਼ਰਾਬੀ ਸੀ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ।

ਘਟਨਾ ਵਿੱਚ ਸ਼ਾਮਲ ਡਰਾਈਵਰ ਉਸਮਾਨ ਖਾਨ ਕਾਂਗਰਸ ਨਾਲ ਜੁੜਿਆ ਹੋਇਆ ਸੀ ਤੇ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਵਰਕਰ ਸੀ। ਇਸ ਘਟਨਾ ਨੂੰ ਲੈ ਕੇ ਜੈਪੁਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਦੋਸ਼ੀ ਦੀ ਕਾਰ ਬਰਾਮਦ ਕਰ ਲਈ ਗਈ ਹੈ ਤੇ ਅਗਲੇਰੀ ਜਾਂਚ ਜਾਰੀ ਹੈ। ਦੋਸ਼ੀ ਮੈਡੀਕਲ ਉਪਕਰਣਾਂ ਦਾ ਕਾਰੋਬਾਰ ਕਰਦਾ ਹੈ ਤੇ ਕਾਰ ਉਸ ਦੀ ਕੰਪਨੀ ਦੀ ਹੈ।