ਅਮਰੀਕਾ ਨੇ ਵਿਦੇਸ਼ੀਆਂ ਨੂੰ ਪੱਕੇ ਕਰਨ ਤੇ ਲਾਈ ਰੋਕ– ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮੋਦੀ ਕਰਨਗੇ ਐਲਾਨ
ਨਿਊਯਾਰਕ/ਨਵੀ ਦਿੱਲੀ ,22 ਅਪ੍ਰੈਲ (ਨਿਊਜ਼ ਪੰਜਾਬ ) – ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਵਿਗੜਦੇ ਹਲਾਤਾਂ ਕਰਕੇ ਬੰਦ ਹੋਏ ਕਾਰੋਬਾਰਾਂ ਵਿੱਚੋ ਬੇਰੋਜ਼ਗਾਰ ਹੋਏ 2 .2 ਕਰੋੜ ਲੋਕਾਂ ਵਲੋਂ ਅਮਰੀਕਾ ਸਰਕਾਰ ਤੋਂ ਬੇਰੋਜ਼ਗਾਰੀ ਭੱਤਾ ਲੈਣ ਲਈ ਆਈਆਂ ਅਰਜ਼ੀਆਂ ਤੋਂ ਬਾਅਦ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਸੇਵਾਵਾਂ ਵਿਚ ਤਬਦੀਲੀ ਕਰਦਿਆਂ 60 ਦਿਨਾਂ ਲਈ ਗ੍ਰੀਨ ਕਾਰਡ ਜਾਰੀ ਕਰਨ ਤੇ ਰੋਕ ਲਾ ਦਿਤੀ ਹੈ | ਅਮਰੀਕਾ ਵਿਚ ਪੱਕੇ ਹੋਣ ਲਈ 10 ਲਖ ਲੋਕ ਲਾਈਨ ਵਿਚ ਹਨ |
ਵਿਦੇਸ਼ਾ ਵਿਚ ਵਿਗੜਦੇ ਹਲਾਤਾਂ ਕਾਰਨ 35000 ਤੋਂ ਵੱਧ ਭਾਰਤੀਆਂ ਜੋ ਵੱਖ ਵੱਖ ਦੇਸ਼ਾਂ ਵਿਚ ਸੈਰ-ਸਪਾਟੇ ਲਈ ਗਏ , ਬੇਰੁਜ਼ਗਾਰ ਹੋਏ ਅਤੇ ਉਹ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਦੇ ਹੋਸਟਲ ਬੰਦ ਹੋ ਗਏ ਹਨ ਅਤੇ ਓਥੋਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਸੰਭਾਲ ਨਹੀਂ ਰਹੀਆਂ ਨੇ ਆਪਣੇ ਦੁਤਘਰਾਂ ਨੂੰ ਮਦਦ ਲਈ ਕਿਹਾ ਹੈ | ਭਾਰਤ ਸਰਕਾਰ ਵਲੋਂ ਇਨ੍ਹਾਂ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਮੋਹਿਮ ਅਰੰਭੀ ਜਾ ਰਹੀ ਹੈ | ਸੂਤਰਾਂ ਅਨੁਸਾਰ ਏਅਰ ਇੰਡੀਆ ਦੇ ਜਹਾਜ਼ਾਂ ਦੇ ਨਾਲ ਡਾਕਟਰੀ ਟੀਮਾਂ ਨੂੰ ਤਿਆਰ ਰੱਖਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ | ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਜਲਦੀ ਐਲਾਨ ਕਰ ਸਕਦੇ ਹਨ |