ਮੁੱਖ ਮੰਤਰੀ ਦੇ ਯਤਨਾਂ ਨਾਲ ਮਸਲਾ ਹੱਲ —- 2000 ਸੰਗਤ ਹਜ਼ੂਰ ਸਾਹਿਬ ਤੋਂ ਵਾਪਸ ਆਏਗੀ — ਕੈਪਟਨ ਨੇ ਕੀਤਾ ਧੰਨਵਾਦ

—–

ਚੰਡੀਗੜ੍ਹ, 22 ਅਪ੍ਰੈਲ ( ਨਿਊਜ਼ ਪੰਜਾਬ ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਨਿਜ਼ੀ ਯਤਨਾ ਸਦਕਾ ਗੁਰਦਵਾਰਾ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਰੁਕੇ ਹੋਏ 2000 ਦੇ ਕਰੀਬ ਸੰਗਤ ਨੂੰ ਪੰਜਾਬ ਵਾਪਸ ਲਿਆਉਣ ਦੀ ਆਗਿਆ ਮਿਲ ਗਈ ਹੈ |  ਮੁੱਖ ਮੰਤਰੀ ਨੇ  ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ | ਉਨ੍ਹਾਂ ਕਿਹਾ  ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਸਿੱਖ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਪੰਜਾਬ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਫੋਨ ਕਰਕੇ ਸੰਗਤ ਦੀ ਵਾਪਸੀ ਦਾ ਮਸਲਾ ਦੁਬਾਰਾ ਉਠਾਇਆ ਸੀ ਤਾਂ ਇਸ ਸਬੰਧੀ  ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਨਾਹ ਕਰ ਦਿਤੇ ਜਾਣ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ੍ਹ ਗ੍ਰਹਿ ਮੰਤਰੀ ਕੋਲ ਪਹੁੰਚ ਕਰਨ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੂੰ ਇਸ ਦੀ ਆਗਿਆ ਦਿਤੀ ਗਈ | ਪੰਜਾਬ ਸਰਕਾਰ ਨੇ 2000 ਸੰਗਤਾਂ ਨੂੰ ਵਾਪਸ ਲਿਆਉਣ ਦੀ ਸਾਰੀ ਜੁਮੇਵਾਰੀ ਆਪਣੇ ਤੇ ਲਈ ਹੈ ਅਤੇ ਸਬੰਧੀ ਡਾਕਟਰੀ ਟੀਮਾਂ ਅਤੇ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰਨ ਲਈ ਮੁੱਖ ਮੰਤਰੀ ਆਦੇਸ਼ ਦੇ ਦਿਤੇ ਹਨ | ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਸ਼੍ਰੀ ਸ਼ਾਹ ਅਤੇ ਸ਼੍ਰੀ ਊਧਵ ਠਾਕਰੇ ਦਾ ਧੰਨਵਾਦ ਕੀਤਾ ਹੈ |                        
ਉਨ੍ਹਾਂ ਦੂਜੇ ਰਾਜਾ ਦੇ ਮੁੱਖ ਮੰਤਰੀਆਂ ਨੂੰ ਜਿਥੇ -ਜਿਥੇ ਪੰਜਾਬੀ  ਫਸੇ ਹੋਏ ਹਨ ਦੀ ਮਦਦ ਅਤੇ ਖਾਣੇ ਦੀ ਮਦਦ ਲਈ ਬੇਨਤੀ ਕੀਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਰਹਿ ਰਹੇ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ |