ਸਾਈਕਲ ਸਨਅਤ ਨੂੰ ਗੁਣਵੱਤਾ ਵਾਲੇ ਪਾਸੇ ਲੈ ਕੇ ਜਾਣ ਲਈ ਯੂ.ਸੀ.ਪੀ.ਐਮ.ਏ. ਵਿਖੇ ਸੈਮੀਨਾਰ

ਲੁਧਿਆਣਾ, 18 ਜਨਵਰੀ (news punjab)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ. ਸੀ. ਪੀ. ਐਮ. ਏ.) ਵਿਖੇ ਅੱਜ ਸਾਈਕਲ ਸਨਅਤ ਨੂੰ ਗੁਣਵੱਤਾ ਤੇ ਚਾਲਕਾਂ ਦੀ ਸੁਰੱਖਿਆ ਵਾਲੇ ਪਾਸੇ ਲੈ ਕੇ ਜਾਣ ਦੇ ਮਕਸਦ ਨਾਲ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਆਲ ਇੰਡੀਆ ਸਾਈਕਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਡਾ.ਕੇ.ਬੀ. ਠਾਕੁਰ ਵਿਸ਼ੇਸ਼ ਤੌਰ ‘ਤੇ ਪੁੱਜੇ | ਸ੍ਰੀ ਠਾਕੁਰ ਨੇ ਕਿਹਾ ਕਿ ਭਾਰਤ ਦੀ ਸਾਈਕਲ ਸਨਅਤ 1947 ਤੋਂ ਉਤਪਾਦਨ ਕਰ ਰਹੀ ਹੈ | ਪਰ ਭਾਰਤੀ ਸਾਈਕਲ ਸਨਅਤ ਵਿਚ ਕੋਈ ਵੀ ਗੁਣਵੱਤਾ ਜਾਂ ਸੁਰੱਖਿਆ ਦੇ ਮਾਪਦੰਡ ਨਿਰਧਾਰਿਤ ਨਹੀਂ ਕੀਤੇ ਗਏ | ਜਿਸ ਕਰਕੇ ਹਰ ਸਾਈਕਲ ਤੇ ਕਲਪੁਰਜੇ ਬਣਾਉਣ ਵਾਲੀ ਕੰਪਨੀ ਆਪਣੇ ਹਿਸਾਬ ਨਾਲ ਹੀ ਗੁਣਵੱਤਾ ਅਨੁਸਾਰ ਉਤਪਾਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵ ਦਾ ਹਾਣੀ ਬਣਨ ਲਈ ਗੁਣਵੱਤਾ ਵਾਲੇ ਪਾਸੇ ਸੁਧਾਰ ਕਰਨਾ ਪਵੇਗਾ ਅਤੇ ਇਕ ਗੁਣਵੱਤਾ ਮਾਪਦੰਡ ਤਿਆਰ ਕਰਨੇ ਪੈਣਗੇ | ਉਨ੍ਹਾਂ ਕਿਹਾ ਕਿ ਗੁਣਵੱਤਾ ਮਾਪਦੰਡ ਨਾ ਹੋਣ ਕਰਕੇ ਵਿਸ਼ਵ ਦੇ ਗੁਣਵੱਤਾ ਮਾਪਦੰਡਾਂ ਅਨੁਸਾਰ ਉਤਪਾਦਨ ਕਰਨ ਵਾਲੇ ਸਾਈਕਲ ਸਨਅਤਕਾਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਐਕਮਾ, ਯੂ.ਸੀ.ਪੀ.ਐਮ.ਏ. ਅਤੇ ਖੋਜ ਤੇ ਵਿਕਾਸ ਕੇਂਦਰ ਵੱਲੋਂ ਇਕ ਸਮੂਹ ਬਣਾ ਕੇ 29 ਵਿਸ਼ਵ ਗੁਣਵੱਤਾ ਅਨੁਸਾਰ ਸਾਈਕਲ ਦੇ ਗੁਣਵੱਤਾ ਮਾਪਦੰਡ ਤੈਅ ਕਰਕੇ ਸਰਕਾਰ ਨੂੰ ਜਾਣਕਾਰੀ ਦਿੱਤੀ ਜਾਵੇਗੀ | ਜਿਸ ਨੂੰ ਸਾਰੇ ਦੇਸ਼ ਵਿਚ ਸਾੲਕੀਲ ਤੇ ਸਾੲਕੀਲ ਕਲਪੁਰਜ਼ੇ ਬਣਾਉਣ ਲਈ ਵਰਤਣਾ ਲਾਗੂ ਕਰਵਾਇਆ ਜਾਵੇਗਾ | ਯੂ.ਸੀ.ਪੀ. ਐਮ. ਏ. ਦੇ ਪ੍ਰਧਾਨ ਡੀ.ਐਸ. ਚਾਵਲਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਘਰੇਲੂ ਤੇ ਵਿਦੇਸ਼ੀ ਕਾਰੋਬਾਰ ਵਧਾਉਣ ਲਈ ਸਾਨੂੰ ਗੁਣਵੱਤਾ ਤੇ ਸੁਰੱਖਿਆ ਮਾਪਦੰਡ ਅਪਣਾਉਣ ਵਾਲੇ ਪਾਸੇ ਆਉਣਾ ਚਾਹੀਦਾ ਹੈ | ਇਸ ਮੌਕੇ ਮਨਜੀਤ ਸਿੰਘ ਖਾਲਸਾ ਪ੍ਰਧਾਨ ਕਿਰਤ ਸੇਵਾ, ਕੇ.ਕੇ. ਸੇਠ ਚੇਅਰਮੈਨ ਫਿਕੋ, ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਗੁਰਚਰਨ ਸਿੰਘ ਜੈਮਕੋ ਸੀਨੀਅਰ ਮੀਤ ਪ੍ਰਧਾਨ ਯੂ. ਸੀ. ਪੀ. ਐਮ. ਏ., ਸਤਨਾਮ ਸਿੰਘ ਮੱਕੜ ਮੀਤ ਪ੍ਰਧਾਨ, ਹਰਸਿਮਰਨਜੀਤ ਸਿੰਘ ਲੱਕੀ ਸਕੱਤਰ, ਅੱਛਰੂ ਰਾਮ ਗੁਪਤਾ ਵਿੱਤ ਸਕੱਤਰ, ਵਲੈਤੀ ਰਾਮ ਦੁਰਗਾ ਸੰਯੁਕਤ ਸਕੱਤਰ, ਰਾਜਿੰਦਰ ਸਿੰਘ ਸਰਹਾਲੀ ਪ੍ਰੋਪੇਗੰਡਾ ਸਕੱਤਰ, ਸੁਰਿੰਦਰ ਸਿੰਘ ਮੈਪਕੋ, ਸਿਮਰਨਜੀਤ ਸਿੰਘ, ਅੰਗਦ ਸਿੰਘ ਬਿੱਗ ਬੇਨ, ਸੁਰਿੰਦਰ ਸਿੰਘ ਛਤਵਾਲ, ਸਤਿੰਦਰਜੀਤ ਸਿੰਘ ਔਟਮ ਆਦਿ ਹਾਜ਼ਰ ਸਨ