ਅੱਜ ਪ੍ਰਿਥਵੀ ਦਿਵਸ ਤੇ … ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ —- ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਨਿਊਜ਼ ਪੰਜਾਬ ਦੀ ਵਿਸ਼ਵ ਪ੍ਰਿਥਵੀ ਦਿਵਸ ਤੇ ਵਿਸ਼ੇਸ਼ ਜਾਣਕਾਰੀ
1970 ਵਿਚ ਪ੍ਰਿਥਵੀ ਦਿਵਸ 22 ਅਪ੍ਰੈਲ ਨੂੰ ਮਨਾਉਣਾ ਆਰੰਭ ਹੋਇਆ , ਇਸ ਤੋਂ ਪਹਿਲਾਂ ਧਰਤੀ ਦਿਵਸ 21 ਮਾਰਚ ਨੂੰ ਮਨਾਇਆ ਜਾਂਦਾ ਸੀ | 192 ਦੇਸ਼ ਇਸ ਨੂੰ22 ਅਪ੍ਰੈਲ ਨੂੰ ਮਨਾਉਣ ਲਗੇ , ਹੁਣ ਲਗਭਗ ਸਾਰੀ ਦੁਨੀਆ ਪ੍ਰਿਥਵੀ ਦਿਵਸ ਮਨਾਅ ਰਹੀ ਹੈ | ਇਹ ਦਿਵਸ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਧਰਤੀ ਦੇ ਹਰ ਜੀਵ-ਜੰਤੂ ਨੂੰ ਸ਼ੁੱਧ ਪੌਣ-ਪਾਣੀ ਅਤੇ ਵਾਤਾਵਰਨ ਪ੍ਰਦਾਨ ਕਰਨਾ ਹੈ |
ਪਿੱਛਲੇ ਕਈ ਦਹਾਕਿਆਂ ਤੋਂ ਮਨਾਏ ਜਾ ਰਹੇ ਇਹ ਯਤਨ ਜਿਆਦਾ ਸਫਲ ਨਹੀਂ ਹੋ ਸਕੇ ਪਰ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਨੇ ਸੁੱਧ ਵਾਤਾਵਰਨ ਲੋਕਾਂ ਨੂੰ ਵਖਾ ਦਿੱਤਾ ਹੈ | ਅੱਜ ਅਸਮਾਨ ਸਾਫ ਨਜ਼ਰ ਆ ਰਿਹਾ ਹਵਾ ਸ਼ੁੱਧ ਹੋ ਗਈ ਹੈ , ਦਰਿਆਵਾਂ ਦਾ ਪਾਣੀ ਵੇਖਣ ਨੂੰ ਸਾਫ ਲਗ ਰਿਹਾ ,ਸਾਹ ਦੇ ਰੋਗੀਆਂ ਦੀ ਗਿਣਤੀ ਘਟੀ ਹੈ |ਅਜਿਹੇ ਵਾਤਾਵਰਨ ਨੂੰ ਦੁਨੀਆਂ ਕਿੰਨੀ ਦੇਰ ਸੰਭਾਲ ਸਕੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ |
ਸਾਡੇ ਮਿੱਤਰ ਸ੍ਰ.ਅਵਤਾਰ ਸਿੰਘ ਭੋਗਲ ਨੇ ਇਸ ਦਿਨ ਤੇ ਕੁਝ ਵਿਸ਼ੇਸ਼ ਤਸਵੀਰਾਂ ਸਾਨੂੰ ਭੇਜੀਆਂ ਹਨ ਜੋ ਅੱਸੀ ਨਿਊਜ਼ ਪੰਜਾਬ ਦੇ ਧਰਤੀ ਪ੍ਰੇਮੀਆਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈਰਹੇ ਹਾਂ !
—–—–