ਸੁਪਰੀਮ ਕੋਰਟ ਨੇ ਕਾਂਵੜ ਯਾਤਰਾ ਦੌਰਾਨ ਨੇਮ ਪਲੇਟਾਂ ਲਾਉਣ ਤੇ ਫਿਲਹਾਲ ਰੋਕ ਲਗਾਈ

22 ਜੁਲਾਈ 2024

ਸੁਪਰੀਮ ਕੋਰਟ ਨੇ ਕਾਂਵੜ ਯਾਤਰਾ ਨੇਮ ਪਲੇਟ ਵਿਵਾਦ ਵਿੱਚ ਅੰਤਰਿਮ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਦੁਕਾਨਦਾਰ ਨੂੰ ਆਪਣੀ ਪਹਿਚਾਣ ਉਜਾਗਰ ਕਰਨ ਦੀ ਲੋੜ ਨਹੀਂ, ਕੋਰਟ ਨੇ ਇਹ ਕਿਹਾ ਕਿ ਦੁਕਾਨਦਾਰਾਂ ਨੂੰ ਸਿਰਫ ਖਾਣੇ ਦੇ ਪ੍ਰਕਾਰ ਬਾਰੇ ਦੱਸਣਾ ਪਵੇਗਾ ਕਿ ਦੁਕਾਨਦਾਰਾਂ ਨੂੰ ਸਿਰਫ਼ ਭੋਜਨ ਦੀ ਕਿਸਮ ਦੱਸਣਾ ਹੋਵੇਗਾ। ਦੁਕਾਨਦਾਰ ਨੂੰ ਸਿਰਫ ਇਹ ਦੱਸਣਾ ਹੋਵੇਗਾ ਕਿ ਉਹ ਆਪਣੀ ਦੁਕਾਨ ‘ਤੇ ਕਿਸ ਤਰ੍ਹਾਂ ਦਾ ਭੋਜਨ ਵੇਚ ਰਿਹਾ ਹੈ, ਸ਼ਾਕਾਹਾਰੀ ਜਾ ਮਾਸਾਹਾਰੀ।

ਇਸ ਸਬੰਧ ਵਿੱਚ ਅਦਾਲਤ ਨੇ ਉੱਤਰ ਪ੍ਰਦੇਸ਼ ਉਤਰਖੰਡ ਤੇ ਮੱਧ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਟੀਸ਼ਨਰ ਦੂਜੇ ਰਾਜਾਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਰਾਜਾਂ ਨੂੰ ਵੀ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।