ਬੰਗਲਾਦੇਸ਼ ਵਿੱਚ ਹਿੰਸਾ ਕਾਰਨ ਭਾਰਤ-ਬੰਗਲਾਦੇਸ਼ ਵਿਚਾਲੇ ਵਪਾਰ ਲਗਾਤਾਰ ਦੂਜੇ ਦਿਨ ਠੱਪ, ਸੀਮਿਤ ਲੋਕਾਂ ਦੀ ਆਵਾਜਾਈ ਜਾਰੀ
ਬੰਗਲਾਦੇਸ਼,22 ਜੁਲਾਈ 2024
ਬੰਗਲਾਦੇਸ਼ ‘ਚ ਹਿੰਸਾ ਅਜੇ ਵੀ ਜਾਰੀ ਹੈ ਅਤੇ ਇਸ ਦਾ ਅਸਰ ਕਾਰੋਬਾਰ ‘ਤੇ ਵੀ ਪੈ ਰਿਹਾ ਹੈ। ਪੱਛਮੀ ਬੰਗਾਲ ਦੀਆਂ ਬੰਦਰਗਾਹਾਂ ਰਾਹੀਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਪਾਰ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਠੱਪ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਮਤ ਗਿਣਤੀ ‘ਚ ਯਾਤਰੀਆਂ ਦੀ ਆਵਾਜਾਈ ਜਾਰੀ ਹੈ, ਦੂਜੇ ਪਾਸੇ ਐਤਵਾਰ ਤੋਂ ਬੰਗਲਾਦੇਸ਼ ਦੇ ਪੈਟਰਾਪੋਲ ਬੰਦਰਗਾਹ ਤੋਂ ਮਾਲ ਲੈ ਕੇ ਜਾਣ ਵਾਲੇ ਟਰੱਕਾਂ ਦੇ ਪਹੀਏ ਰੁਕ ਗਏ ਹਨ। ਬੰਗਲਾਦੇਸ਼ ਵਿੱਚ ਹਿੰਸਕ ਘਟਨਾਵਾਂ ਕਾਰਨ ਸਰਕਾਰ ਨੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।