ਸਿਹਤ: ਡਾਕਟਰ ਕੀ ਖਾਂਦੇ ਹਨ, ਉਹ ਬਿਮਾਰ ਨਹੀਂ ਹੁੰਦੇ…ਫਿੱਟ ਰਹਿਣ ਲਈ ਡਾਕਟਰਾਂ ਦੇ ਸਿਹਤ ਦੇ ਰਾਜ਼ ਜਾਣੋ….
4 ਜੁਲਾਈ 2024
ਅੱਜ ਦੀ ਜੀਵਨ ਸ਼ੈਲੀ ਵਿੱਚ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅਸੀਂ ਸਿਹਤਮੰਦ ਰਹਿਣ ਲਈ ਬਹੁਤ ਕੁੱਝ ਕਰਦੇ ਹਾਂ ਪਰ ਫਿਰ ਵੀ ਸਿਹਤ ਸਾਡੇ ਸਾਰਿਆਂ ਲਈ ਦੂਰ ਦਾ ਸੁਪਨਾ ਬਣ ਰਹੀ ਹੈ। ਇੱਕ ਪਾਸੇ ਅਸੀਂ ਆਪਣੀਆਂ ਗਲਤੀਆਂ ਅਤੇ ਗਲਤ ਖਾਣਪੀਣ ਕਰਕੇ ਬਿਮਾਰ ਹੋ ਰਹੇ ਹਾਂ ਅਤੇ ਦੂਜੇ ਪਾਸੇ ਸਾਨੂੰ ਠੀਕ ਕਰਨ ਵਾਲੇ ਡਾਕਟਰ ਮਰੀਜ਼ਾਂ ਦੇ ਵਿੱਚ ਰਹਿ ਕੇ ਵੀ ਤੰਦਰੁਸਤ ਰਹਿੰਦੇ ਹਨ।
ਸਾਰਾ ਦਿਨ ਮਰੀਜ਼ਾਂ ਦੇ ਵਿਚਕਾਰ ਰਹਿ ਕੇ ਵੀ ਤੰਦਰੁਸਤ ਰਹਿਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ। ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਦੇ ਤਣਾਅ ਦੇ ਵਿਚਕਾਰ ਡਾਕਟਰ ਕਦੇ ਬਿਮਾਰ ਨਹੀਂ ਹੁੰਦੇ,ਅਸੀਂ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਨਾਲ ਗੱਲ ਕੀਤੀ ਕਿ ਉਹ ਸਿਹਤਮੰਦ ਰਹਿਣ ਲਈ ਕੀ ਕਰਦੇ ਹਨ। ਡਾਕਟਰਾਂ ਨੇ ਆਪਣੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਬਹੁਤ ਸਾਰੀਆਂ ਗੱਲਾਂ ਦੱਸੀਆਂ ਪਰ ਕੁਝ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾ ਕੇ ਅਸੀਂ ਸਿਹਤਮੰਦ ਵੀ ਰਹਿ ਸਕਦੇ ਹਾਂ।
1.ਸਾਨੂੰ ਹਮੇਸ਼ਾ ਭੋਜਨ ਸਮੇ ਸਿਰ ਤੇ ਆਪਣੀ ਭੁੱਖ ਤੋਂ ਘੱਟ ਹੀ ਖਾਣਾ ਚਾਹੀਦਾ ਹੈ।
2. ਭੋਜਨ ‘ਚ ਫਲ ਅਤੇ ਸਲਾਦ ਦੀ ਮਾਤਰਾ ਜ਼ਿਆਦਾ ਰੱਖੋ।
3. ਜਲਦੀ ਸੌਂਵੋ ਅਤੇ ਜਲਦੀ ਉੱਠੋ।
4. ਹਰ ਰੋਜ਼ ਅੱਧਾ ਘੰਟਾ ਕਸਰਤ ਕਰੋ।
5. ਲੂਣ ਅਤੇ ਚੀਨੀ ਦੀ ਘੱਟ ਵਰਤੋਂ ਕਰੋ।
6. ਨਸ਼ਿਆਂ ਤੋਂ ਦੂਰੀ ਬਣਾਈ ਰੱਖੋ।
7ਬਿਹਤਰ ਮਾਨਸਿਕ ਸਿਹਤ ਬਣਾਈ ਰੱਖਣ ਲਈ, ਪਰਿਵਾਰ ਨਾਲ ਸਮਾਂ ਬਿਤਾਓ।