ਮੁੱਖ ਖ਼ਬਰਾਂਪੰਜਾਬ

ਬਠਿੰਡਾ’ਚ ਪ੍ਰਦਰਸ਼ਨਕਾਰੀਆ ਤੇ ਪੁਲਿਸ ਦਾ ਐਕਸ਼ਨ: ਪੁਲਿਸ ਨੇ ਪ੍ਰਦਰਸ਼ਨਕਾਰੀ ਅਧਿਆਪਕਾ ਅਤੇ ਕਿਸਾਨਾਂ ਤੇ ਵਰ੍ਹਾਈਆਂ ਡਾਂਗਾ 

ਨਿਊਜ਼ ਪੰਜਾਬ

ਬਠਿੰਡਾ,5 ਅਪ੍ਰੈਲ 2025

ਪੰਜਾਬ ਦੇ ਬਠਿੰਡਾ ਵਿੱਚ ਆਦਰਸ਼ ਸਕੂਲ ਚਾਉਕੇ ਦਾ ਮਾਮਲਾ ਖਤਮ ਨਹੀਂ ਹੋ ਰਿਹਾ ਹੈ। ਬਠਿੰਡਾ ਪੁਲਿਸ ਵੱਲੋਂ ਸ਼ਨੀਵਾਰ ਰਾਮਪੁਰਾ ਥਾਣਾ ਸਦਰ  ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਅਧਿਆਪਕਾਂ ‘ਤੇ ਲਾਠੀਚਾਰਜ ਕਰਕੇ ਖਦੇੜਿਆ ਗਿਆ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਜੰਮ ਕੇ ਖਿੱਚ ਧੂਹ ਵੀ ਕੀਤੀ ਗਈ।

ਜਾਣਕਾਰੀ ਅਨੁਸਾਰ ਪੁਲਿਸ ਸ਼ਨੀਵਾਰ ਸਵੇਰ ਤੋਂ ਹੀ ਧਰਨਾਕਾਰੀਆਂ ਨੂੰ ਖਦੇੜਨ ਵਿੱਚ ਲੱਗੀ ਰਹੀ। ਦੱਸ ਦਈਏ ਕਿ ਧਰਨਾਕਾਰੀਆਂ ਵਿੱਚ ਆਦਰਸ਼ ਸਕੂਲ ਦੇ ਬਰਖਾਸਤ ਕੀਤੇ ਅਧਿਆਪਕਾਂ ਦੀ ਗ੍ਰਿਫ਼ਤਾਰੀ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਥਾਣਾ ਸਦਰ ਰਾਮਪੁਰਾ ਵਿਖੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਧਰਨਾ ਲਗਾ ਦਿੱਤਾ। ਉਪਰੰਤ ਇਨ੍ਹਾਂ ਨੂੰ ਖਦੇੜਨ ਲਈ ਪੁਲਿਸ ਨੇ ਜ਼ਬਰਦਸਤੀ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਬਲ ਦੀ ਵਰਤੋਂ ਕੀਤੀ ਗਈ।