ਜ਼ਮਾਨਤ ਦੇ ਹੁਕਮ ਅੱਜ ਤਿਹਾੜ ਜੇਲ ਪਹੁੰਚਣਗੇ, CM ਅਰਵਿੰਦ ਕੇਜਰੀਵਾਲ ਆਉਣਗੇ ਬਾਹਰ……
21 ਜੂਨ 2024
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਵੇਰੇ ਕਰੀਬ 10:45 ਵਜੇ ਜਲ ਮੰਤਰੀ ਆਤਿਸ਼ੀ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਤੋਂ ਰਾਜਘਾਟ ਜਾਵੇਗੀ। ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹਿਣਗੇ। ਇਸ ਤੋਂ ਬਾਅਦ ਪਾਣੀ ਲਈ ਮਰਨ ਵਰਤ ‘ਤੇ ਬੈਠੇ ਮੰਤਰੀ ਆਤਿਸ਼ੀ ਨਾਲ ਸੁਨੀਤਾ ਕੇਜਰੀਵਾਲ ਵੀ ਮਰਨ ਵਰਤ ਵਾਲੀ ਥਾਂ ‘ਤੇ ਜਾਵੇਗੀ। ਫਿਰ ਸੁਨੀਤਾ ਕੇਜਰੀਵਾਲ ਆਪਣੀ ਰਿਹਾਇਸ਼ ‘ਤੇ ਪਰਤ ਜਾਵੇਗੀ ਅਤੇ ਬਾਕੀ ਸਾਰੇ ਨੇਤਾ ਤਿਹਾੜ ਜੇਲ੍ਹ ਜਾਣਗੇ। ਸੁਨੀਤਾ ਕੇਜਰੀਵਾਲ ਵੀ ਸ਼ਾਮ ਕਰੀਬ 4 ਵਜੇ ਤਿਹਾੜ ਜੇਲ੍ਹ ਪਹੁੰਚ ਜਾਵੇਗੀ।
ਰਾਉਸ ਐਵੇਨਿਊ ਕੋਰਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ, ਪੰਜਾਬ ਦੇ ਮੰਤਰੀ ਅਤੇ ‘ਆਪ’ ਨੇਤਾ ਹਰਭਜਨ ਸਿੰਘ ਨੇ ਕਿਹਾ, “ਅੱਜ ਸੰਵਿਧਾਨ ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਚੋਣਾਂ ਤੋਂ ਠੀਕ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਦੀ ਰਿਹਾਈ ਨਾਲ ਲੋਕਤੰਤਰ ਦੀ ਜਿੱਤ ਹੋਈ ਹੈ ਅਤੇ ਲੋਕਾਂ ਦਾ ਵਿਸ਼ਵਾਸ ਵਿੱਚ ਵਾਧਾ ਹੋਇਆ ਹੈ।