ਲੋਹੇ ਦੇ ਭਾਰੀ ਗੇਟ ਹੇਠਾਂ ਦੱਬ ਗਿਆ ਸ਼ਖ਼ਸ… ਵੇਖੋ, ਕਿਵੇਂ ਅਚਾਨਕ ਹੋਈ ਦਰਦਨਾਕ ਮੌਤ
ਲੁਧਿਆਣਾ,21 ਜੂਨ 2024
ਲੁਧਿਆਣਾ ’ਚ ਈ-ਰਿਕਸ਼ਾ ਚਾਲਕ ਦੀ ਮੌਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਤੇਜ਼ ਤੂਫ਼ਾਨ ਦੇ ਆਉਣ ਨਾਲ ਇਹ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੋਹਿਤ ਨਾਮ ਦਾ ਸ਼ਖ਼ਸ਼ ਫੈਕਟਰੀ ‘ਚੋਂ ਸਾਮਾਨ ਲੈ ਕੇ ਜਾ ਰਿਹਾ ਸੀ, ਇਸ ਦੌਰਾਨ ਇੱਕ ਭਾਰੀ ਲੋਹੇ ਦਾ ਗੇਟ ਇੱਕ ਵਿਅਕਤੀ ‘ਤੇ ਡਿੱਗ ਗਿਆ।
ਗੇਟ ਦੇ ਹੇਠਾਂ ਦੱਬਣ ਨਾਲ ਉਸਦੀ ਮੌਤ ਹੋ ਗਈ। ਜ਼ਖਮੀ ਹਾਲਤ ‘ਚ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਸਮੇਂ ਤੱਕ ਉਸਦੀ ਮੌਤ ਹੋ ਗਈ। ਫੈਕਟਰੀ ਦਾ ਗੇਟ ਕਿਵੇਂ ਡਿੱਗਿਆ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਹਾਦਸੇ ਤੋਂ ਤੁਰੰਤ ਬਾਅਦ ਫੈਕਟਰੀ ਮਾਲਕ ਨੇ ਗੇਟ ਨੂੰ ਦੁਬਾਰਾ ਵੈਲਡਿੰਗ ਕਰਵਾ ਦਿੱਤਾ। ਈ-ਰਿਕਸ਼ਾ ਚਾਲਕ ਰੋਹਿਤ ਰੋਜ਼ਾਨਾ ਆਰਵੀ ਫੈਬਰਿਕ ਫੈਕਟਰੀ ਵਿੱਚ ਸਾਮਾਨ ਲੈਣ ਆਉਂਦਾ ਸੀ। ਉਹ ਸਾਮਾਨ ਲੈ ਕੇ ਫੈਕਟਰੀ ‘ਚੋਂ ਬਾਹਰ ਆ ਰਿਹਾ ਸੀ ਕਿ ਅਚਾਨਕ ਲੋਹੇ ਦਾ ਗੇਟ ਖੁੱਲ੍ਹ ਕੇ ਉਸ ‘ਤੇ ਡਿੱਗ ਗਿਆ। ਉਸ ਨੇ ਗੇਟ ਤੋਂ ਆਪਣਾ ਬਚਾਅ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਾਰੀ ਭਾਰ ਹੋਣ ਕਾਰਨ ਗੇਟ ਉਸ ‘ਤੇ ਡਿੱਗ ਪਿਆ।