ਆਰਥਿਕ ਸੰਕਟ ਨਾਲ਼ ਜੂਝ ਰਹੇ ਪਾਕਿਸਤਾਨ ਵਿੱਚ ਨਿੱਜੀਕਰਨ,ਸਰਕਾਰ ਵੇਚੇਗੀ ਸਾਰੀਆਂ ਕੰਪਨੀਆਂ,,

ਪਾਕਿਸਤਾਨ,21 ਜੂਨ 2024

ਦੁਨੀਆ ਭਰ ‘ਚ ਪੈਸੇ ਦੀ ਭਾਲ ਕਰਨ ਵਾਲੇ ਪਾਕਿਸਤਾਨ ਨੇ ਹੁਣ ਦੇਸ਼ ਦੀਆਂ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ, ਜਿਸ ਦਾ ਪਾਕਿਸਤਾਨ ਦੇ ਲੋਕ ਵਿਰੋਧ ਕਰ ਰਹੇ ਹਨ।

ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਪਾਕਿਸਤਾਨ ਨੇ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪਾਕਿਸਤਾਨ ਦੇ ਮੀਡੀਆ ‘ਚ ਖਲਬਲੀ ਮਚ ਗਈ ਹੈ। ਪਾਕਿਸਤਾਨ ਦੇ ਲੋਕ ਵੀ ਇਸ ਤੋਂ ਕਾਫੀ ਨਾਰਾਜ਼ ਹਨ। ਲੋਕ ਸੋਚਦੇ ਹਨ ਕਿ ਸਰਕਾਰੀ ਕੰਪਨੀਆਂ ਨੂੰ ਵੇਚਣ ਤੋਂ ਬਾਅਦ ਸਭ ਕੁਝ ਹੋਰ ਮਹਿੰਗਾ ਹੋ ਜਾਵੇਗਾ।

ਪਾਕਿਸਤਾਨ ਦੀ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਦੇਸ਼ ਦੀਆਂ ਸਾਰੀਆਂ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕੀਤਾ ਜਾਵੇਗਾ, ਭਾਵੇਂ ਉਹ ਘਾਟੇ ਵਿੱਚ ਹਨ ਜਾਂ ਲਾਭ ਵਿੱਚ,ਪਾਕਿਸਤਾਨ ਦੇ ਪ੍ਰਧਾਨਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ‘ਸਰਕਾਰ ਦਾ ਕੰਮ ਵਪਾਰ ਕਰਨਾ ਨਹੀਂ ਹੈ, ਸਰਕਾਰ ਦਾ ਕੰਮ ਕਾਰੋਬਾਰ ਅਤੇ ਨਿਵੇਸ਼ ਲਈ ਦੇਸ਼ ‘ਚ ਵਧੀਆ ਮਾਹੌਲ ਪ੍ਰਦਾਨ ਕਰਨਾ ਹੈ’ ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਸਰਕਾਰ ਸਿਰਫ ਉਨ੍ਹਾਂ ਕੰਪਨੀਆਂ ਨੂੰ ਰੱਖੇਗੀ। ਜੋ ਕਿ ਰਣਨੀਤਕ ਤੌਰ ‘ਤੇ ਜ਼ਰੂਰੀ ਹਨ। ਪਾਕਿਸਤਾਨ ਦੇ ਵਿੱਤ ਮੰਤਰਾਲੇ ਮੁਤਾਬਕ ਪਾਕਿਸਤਾਨ ਵਿੱਚ ਕੁੱਲ 88 ਸਰਕਾਰੀ ਕੰਪਨੀਆਂ ਹਨ।