ਪਟਿਆਲਾ ਚ 15 ਨਵੇਂ ਕਰੋਨਾ ਕੇਸ , ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ – ਡੀ.ਸੀ

ਪਟਿਆਲਾ, 18 ਅਪ੍ਰੈਲ(ਨਿਊਜ਼ ਪੰਜਾਬ) : ਅੱਜ ਪਟਿਆਲਾ ਚ 15 ਨਵੇਂ ਕਰੋਨਾ ਦੇ ਕੇਸ ਆਏ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਪਟਿਆਲਾ ਵਾਸੀਆਂ ਨੂੰ ਬਿਲਕੁੱਲ ਵੀ ਨਾ ਘਬਰਾਉਣ ਲਈ ਕਿਹਾ। ਉਹਨਾਂ ਦੱਸਿਆ ਕਿ ਪਟਿਆਲਾ ਵਿੱਚ ਕੇਰਲ ਮਾਡਲ ਤੇ ਕਰੋਨਾ ਪੀੜ੍ਹਤ ਦੇ  ਲਿੰਕ ਵਿੱਚ ਲੋਕਾਂ ਦੇ ਵੱਡੇ ਪੱਧਰ ਤੇ ਟੈਸਟ ਕੀਤੇ ਗਏ ਜਿਸ ਵਿੱਚ ਇਹਨਾਂ 15 ਲੋਕਾਂ ਦੇ ਟੈਸਟ ਪੋਜ਼ੀਟਿਵ ਆਏ ਹਨ, ਇਹ ਸਾਰੇ 15 ਲੋਕ ਬਿਲਕੁੱਲ ਠੀਕ ਠਾਕ ਹਨ ਇਸ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।