ਮੇਅਰ ਬਲਕਾਰ ਸਿੰਘ ਸੰਧੂ ਨੇ ਏ ਸੀ ਪੀ ਕੋਹਲੀ ਦੀ ਮੌਤ ਤੇ ਦੁੱਖ ਪ੍ਰਗਟਾਇਆ – ਸਸਕਾਰ ਸਮੇ ਰਹੇ ਹਾਜ਼ਰ

ਲੁਧਿਆਣਾ,18 ਅਪ੍ਰੈਲ ( ਨਿਊਜ਼ ਪੰਜਾਬ ) – ਪੰਜਾਬ ਪੁਲਿਸ ਦੇ ਏ ਸੀ ਪੀ  ਸ਼੍ਰੀ ਅਨਿਲ ਕੋਹਲੀ ਜੋ ਕਰੌਨਾ ਵਾਇਰਸ ਨਾਲ ਜੂਝਦੇ ਹੋਏ ਲੁਧਿਆਣਾ ਵਾਸੀਆਂ ਦੀ ਰਖਿਆ ਕਰਦੇ ਹੋਏ ਆਪ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ ,ਉਹਨਾਂ ਦਾ ਅੰਤਿਮ ਸੰਸਕਾਰ ਅੱਜ ਨਗਰ ਨਿਗਮ ਲੁਧਿਆਣਾ ਵਲੋਂ ਅਡਾਪਟ ਕੀਤੇ ਗਏ ਢੋਲੇਵਾਲ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਤੇ ਸਰਕਾਰੀ ਸਨਮਾਨ ਨਾਲ ਕਰ ਦਿੱਤਾ ਗਿਆ। ਹਰਪਾਲ  ਸਿੰਘ ਨਿਮਾਣਾ,ਮੀਡੀਆ ਅਫਸਰ,ਮੇਅਰ ਦਫਤਰ ਅਨੁਸਾਰ ਮੇਅਰ ਬਲਕਾਰ ਸਿੰਘ ਸੰਧੂ ਨੇ ਏ ਸੀ ਪੀ ਕੋਹਲੀ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ
  ਸ਼੍ਰੀ ਬਲਕਾਰ ਸਿੰਘ ਸੰਧੂ, ਮੇਅਰ ਲੁਧਿਆਣਾ ਦੇ ਨਾਲ ਇਸ ਮੌਕੇ ਉਹ ਚਾਰ ਬਹਾਦਰ ਨੌਜਵਾਨਾਂ ਦੀ ਟੀਮ ਵੀ ਦੇ ਮੌਜੂਦ ਸੀ, ਜਿਨ੍ਹਾਂ ਨੇ ਕਰੌਨਾ ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਦੇ ਲੋੜ ਪੈਣ ਤੇ ਸੰਸਕਾਰ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ।ਇਸ ਮੌਕੇ ਰਵਨੀਤ ਸਿੰਘ ਬਿੱਟੂ (M.P.),ਕਮਿਸ਼ਨਰ ਪੁਲਿਸ, ਲੁਧਿਆਣਾ, ਡਿਪਟੀ ਕਮਿਸ਼ਨਰ,ਲੁਧਿਆਣਾ,  ਸੰਜੇ ਤਲਵਾੜ ਵਧਾਇਕ, ਕੁਲਜੀਤ ਨਾਗਰਾ ਵਧਾਇਕ ਸਰਹਿੰਦ ,  ਸੋਨੂੰ ਡੀਕੋ (ਕੌਸਲਰ),ਸ਼੍ਰੀ ਰੰਧਾਵਾ (ਕੌਸਲਰ)ਅਤੇ ਸ਼੍ਰੀ ਰਣਜੋਧ ਸਿੰਘ, ਪਰਧਾਨ ਸ਼ਮਸ਼ਾਨਘਾਟ ਟਰੱਸਟ ਵੀ ਮੌਜੂਦ ਸਨ। ਇਸ ਮੌਕੇ ਸ਼੍ਰੀ ਰਵਨੀਤ ਸਿੰਘ ਬਿੱਟੂ ((M.P.) ਅਤੇ ਸ਼੍ਰੀ ਬਲਕਾਰ ਸਿੰਘ ਸੰਧੂ, ਮੇਅਰ ਲੁਧਿਆਣਾ ਦੀ ਹਦਾਇਤ ਤੇ ਸੰਸਕਾਰ ਤੋਂ ਫੌਰਨ ਬਾਅਦ  ਸ਼ਮਸ਼ਾਨਘਾਟ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਈਜ ਕੀਤਾ ਗਿਆ ।