ਬਸਪਾ ਲੁਧਿਆਣਾ ਨੇ ਏ.ਸੀ.ਪੀ ਅਨਿਲ ਕੋਹਲੀ ਦੀ ਮੌਤ ਦਾ ਦੁੱਖ ਪ੍ਰਗਟਾਇਆ – ਫ਼ਰੰਟ ਲਾਈਨ ਤੇ ਕੰਮ ਕਰਨ ਵਾਲਿਆਂ ਨੂੰ ਦਿਲੋਂ ਸਲਾਮ – ਪਰਗਣ ਬਿਲਗਾ !

ਲੁਧਿਆਣਾ ,18 ਅਪ੍ਰੈਲ  ( ਨਿਊਜ਼ ਪੰਜਾਬ ) – ਬਹੁਜਨ ਸਮਾਜ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪਰਗਣ ਬਿਲਗਾ , ਸੈਕਟਰੀ ਪੰਜਾਬ ਗੁਰਮੇਲ ਸਿੰਘ ਜੀ.ਕੇ,,ਜ਼ੋਨ ਇੰਚਾਰਜ ਭੁਪਿੰਦਰ ਸਿੰਘ ਜੋੜਾ,ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਵਾਈਸ  ਪ੍ਰਧਾਨ ਸੰਜੀਵ  ਵਿਸ਼ਵਕਰਮਾ , ਜਨਰਲ  ਸੈਕਟਰੀ ਮਨਜੀਤ ਸਿੰਘ  ਬਾੜੇਵਾਲ, ਸੈਕਟਰੀ ਮਨਜੀਤ ਸਿੰਘ ਕਾਹਲੋਂ ,ਮੀਡਿਆ ਇੰਚਾਰਜ ਡਾ.ਨਰਿੰਦਰ ਕੁਮਾਰ ,ਕੈਸ਼ੀਅਰ ਇੰਦਰੇਸ਼ ਤੋਮਰ ਤੇ ਜ਼ਿਲੇ ਦੇ ਸਾਰੇ ਅਹੁਦੇਦਾਰਾਂ ਤੇ ਵਿਧਾਨ ਸਭਾਵਾ ਦੇ ਅਹੁਦੇਦਾਰਾਂ ਨੇ ਲੁਧਿਆਣਾ ਉੱਤਰੀ ਦੇ ਏ.ਸੀ.ਪੀ ਸਾਹਿਬ ਮਾਨਯੋਗ ਸ਼੍ਰੀ ਅਨਿਲ ਕੁਮਾਰ ਕੋਹਲੀ ਜੀ ਦੀ ਕੋਰੋਨਾ ( ਕੋਵਿਡ 19)  ਕਾਰਨ ਹੋਈ  ਮੌਤ ਦਾ ਬਹੁਤ ਵੱਡਾ ਘਾਟਾ ਹੋਇਆ  ਕਿਉਂਕਿ ਸ਼੍ਰੀ ਅਨਿਲ ਕੁਮਾਰ  ਕੋਹਲੀ ਵਰਗੇ ਇਮਾਨਦਾਰ , ਮਿਹਨਤਕਸ਼ , ਝੁਜਾਰੁ ਅਫਸਰ ਦਾ ਇਨਸਾਨੀਅਤ ਨੂੰ ਸਦੀਵੀ ਵਿਛੋੜਾ ਅਸਹਿਨਯੋਗ ਹੈ ਜਿਨ੍ਹਾਂ ਨੇ ਦਿਨ ਰਾਤ  ਇਕ ਕਰਕੇ ਸਮੁਚੇ ਸ਼ਹਿਰ ਵਾਸੀਆਂ ਨੂੰ ਇਸ ਭਿਆਨਕ  ਮਹਾਮਾਰੀ ਤੋ ਬਚਾਇਆ ਤੇ ਦਿਨ ਰਾਤ ਗਰੀਬਾ, ਮਜਲੂਮਾਂ ਤੇ ਜਰੂਰਤਮੰਦ ਲੋਕਾ ਦੀ ਸੇਵਾ ਕਰਦੇ ਇਸ ਮਹਾਨ , ਸੱਚੇ ਤੇ ਇਮਾਨਦਾਰ ਅਫਸਰ ਬਿਨਾ ਆਪਣੀ ਜਾਨ ਦੀ ਪ੍ਰਵਾਹ ਕਰਦਿਆਂ ਆਪਣੀ ਜ਼ਿੰਦਗੀ ਇਨਸਾਨੀਅਤ ਦੇ ਲੇਖੇ  ਲਾਈ ਤੇ ਬਹੁਜਨ ਸਮਾਜ ਪਾਰਟੀ ਅਜਿਹੇ  ਅਫਸਰ ਨੂੰ ਦਿਲੋਂ ਸਲਾਮ ਕਰਦੀ ਹੈ ਤੇ ਮੌਤ ਤੇ ਸਮੁਚੇ ਦੇਸ਼ ਵਾਸੀਆਂ ਨਾਲ ਦੁੱਖ ਸਾਂਝਾ ਕਰਦੀ ਹੈ ਤੇ ਨਾਲ ਹੀ ਇਸ ਮਹਾਮਾਰੀ ਨੂੰ ਹਰਾਉਣ  ਵਿਚ ਲਗੇ ਸਾਰੇ ਪੁਲਿਸ ਮੁਲਾਜਮ ਸਹਿਬਾਨ,ਡਾਕਟਰ  ਸਹਿਬਾਨ , ਪੈਰਾ ਮੈਡੀਕਲ ਸਟਾਫ ਸਹਿਬਾਨ,  ਸਫਾਈ  ਕਰਮਚਾਰੀ ਸਹਿਬਾਨ, ਵੱਖ –  ਵੱਖ ਸਰਕਾਰੀ  ਵਿਭਾਗਾ ਵਿਚ ਕੰਮ ਕਰ ਰਹੇ ਅਫਸਰ ਸਹਿਬਾਨ , ਵਲੰਟੀਅਰ ਸਹਿਬਾਨ ,ਸਮਾਜ ਸੇਵਾਵਾ ਪ੍ਦਾਨ ਕਰ ਰਹੀਆਂ ਸੰਸਥਾਵਾਂ ਤੇ  ਹੋਰ ਜਿੰਨੇ ਵੀ ਇਸ ਮਹਾਮਾਰੀ ਨੂੰ ਹਰਾਉਣ ਲਈ ਫ਼ਰੰਟ ਲਾਈਨ ਤੇ ਕੰਮ ਕਰ ਰਹੇ ਹਨ ਸਬ ਨੂੰ ਦਿਲੋਂ ਸਲਾਮ ਕਰਦੀ ਹੈ ਤੇ ਪਰਮਾਤਮਾ ਅੱਗੇ ਅਰਦਾਸ  ਕਰਦੀ ਹੈ ਕਿ ਇਹੋ ਜਿਹੀ ਅਣਸੁਖਾਵੀਂ  ਘਟਨਾ  ਕਿਸੇ ਨਾਲ ਨਾ ਵਾਪਰੇ