ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਵਿੱਚ ਧਮਾਕਾ – ਬਾਹਰੋਂ ਸੁੱਟਿਆ ਗਿਆ ਵਿਸਫੋਟਕ ਪਦਾਰਥ
ਨਿਊਜ਼ ਪੰਜਾਬ
ਜਲੰਧਰ, 8 ਅਪ੍ਰੈਲ – ਜਲੰਧਰ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਵਿਹਡ਼ੇ ਵਿੱਚ ਧਮਾਕਾ ਹੋਇਆ ਹੈ।ਧਮਾਕਾ ਲੰਘੀ ਰਾਤ ਤਕਰੀਬਨ 1.15 ਮਿੰਟ ਦੇ ਕਰੀਬ ਹੋਇਆ,
ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ । ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਦੇ ਅੰਦਰ ਸੁੱਤੇ ਪਏ ਸਨ। ਉਸਦੇ ਹੋਰ ਪਰਿਵਾਰਕ ਮੈਂਬਰ ਵੀ ਘਰ ਦੇ ਅੰਦਰ ਸਨ। ਪੁਲਿਸ ਸੀ ਸੀ ਟੀ ਵੀ ਚੈੱਕ ਕਰ ਰਹੀ ਹੈ, ਰਿਪੋਰਟਾਂ ਅਨੁਸਾਰ ਘਰ ਦਾ ਨੁਕਸਾਨ ਤਾਂ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ
ਧਮਾਕੇ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਤੇ ਲੋਕ ਘਰਾਂ ਤੋਂ ਬਾਹਰ ਆ ਗਏ। ਮੋਕੇ ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰਾਤ ਦਾ ਸਮਾਂ ਹੋਣ ਕਾਰਨ ਨੇੜੇ ਅਵਾਜਾਈ ਘੱਟ ਸੀ ਦਿਨ ਵੇਲੇ ਇਸ ਇਲਾਕੇ ਵਿੱਚ ਕਾਫੀ ਭੀੜਭਾੜ ਰਹਿੰਦੀ ਹੈ ਤੇ ਕਾਫੀ ਨੁਕਸਾਨ ਹੋ ਸਕਦਾ ਸੀ। ਇਹ ਹਮਲਾ ਘਰ ਦੇ ਅੰਦਰ ਵੇਹੜੇ ਵਿੱਚ ਹੋਇਆ ਹੈ ਜਿਸ ਨਾਲ ਵੇਹੜੇ ਵਿੱਚ ਦਰਵਾਜੇ ਟੁੱਟ ਗਏ , ਗੱਡੀ ਦੇ ਸ਼ੀਸ਼ੇ ਟੁੱਟ ਗਏ ਹਨ ਅਤੇ ਮੋਟਰਸਾਈਕਲ ਸਮੇਤ ਹੋਰ ਵੀ ਨੁਕਸਾਨ ਹੋਇਆ ਹੈ।
ਆਗੂਆਂ ਵੱਲੋਂ ਘਟਨਾ ਦੀ ਨਿਖੇਧੀ