ਅਮਰੀਕਾ ‘ਚ ਸੜਕ ਹਾਦਸੇ ‘ਚ ਤੇਲੰਗਾਨਾ ਦੀ ਔਰਤ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਹੋਈ ਮੌਤ

27 ਮਈ 2024

ਉੱਚ ਸਿੱਖਿਆ ਲਈ ਅਮਰੀਕਾ ਗਈ ਤੇਲੰਗਾਨਾ ਦੀ 25 ਸਾਲਾ ਔਰਤ ਦੀ ਐਤਵਾਰ ਰਾਤ ਫਲੋਰੀਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਉਸ ਦੀ ਪਛਾਣ ਯਾਦਾਦਰੀ-ਭੋਂਗੀਰ ਜ਼ਿਲ੍ਹੇ ਦੇ ਯਾਦਗਿਰੀਪੱਲੇ ਪਿੰਡ ਦੀ ਗੁੰਟੀਪੱਲੀ ਸੋਮਿਆ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਫਲੋਰੀਡਾ ‘ਚ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸਨੇ ਫਲੋਰੀਡਾ ਐਟਲਾਂਟਿਕ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਸੀ ਅਤੇ ਨੌਕਰੀ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ

ਸੋਮਿਆ ਦੇ ਮਾਤਾ-ਪਿਤਾ ਕੋਟੇਸ਼ਵਰ ਰਾਓ, ਬਾਲਮਣੀ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ।