ਮਨ ਵਿੱਚ ਕੂੜ ਕਿਵੇਂ ਪੈਦਾ ਹੁੰਦਾ ਹੈ? – ਵਿਚਾਰ ਵੀਰ ਭੁਪਿੰਦਰ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 28 ਮਈ 20ਮਨ ਵਿੱਚ ਕੂੜ ਕਿਵੇਂ ਪੈਦਾ ਹੁੰਦਾ ਹੈ? – ਵਿਚਾਰ ਵੀਰ ਭੁਪਿੰਦਰ ਸਿੰਘ ਜੀ 2024
ਨਿਊਜ਼ ਪੰਜਾਬ
ਮਨ ਵਿੱਚ ਕੂੜ ਕਿਵੇਂ ਪੈਦਾ ਹੁੰਦਾ ਹੈ? – ਵਿਚਾਰ ਵੀਰ ਭੁਪਿੰਦਰ ਸਿੰਘ ਜੀ
Amrit wele da Mukhwaak,
Shri Darbar Sahib,amritsar,
Ang-453-454,28-05-2024
_*ਆਸਾ ਛੰਤ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥ ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥ ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥ ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥ ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥ ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥ ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥ ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥ ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥ ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥ ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥ ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥ ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥ ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥ ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥ ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥ ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥ ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥ ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥ ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥ ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥*_
ਪਦ ਅਰਥ: ਬੇਧਿਆ = ਵਿੱਝ ਗਿਆ। ਕਿਛੁ ਆਨ = ਹੋਰ ਕੋਈ ਭੀ ਚੀਜ਼। ਮਿਲਿ = ਮਿਲ ਕੇ। ਘਟਿ ਘਟੇ = ਹਰੇਕ ਘਟ (ਸਰੀਰ) ਵਿਚ। ਅੰਮ੍ਰਿਤੋੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ {ਲਫ਼ਜ਼ ‘ਅੰਮ੍ਰਿਤੁ’ ਹੈ, ਇਥੇ ‘ਅੰਮ੍ਰਿਤੋ’ ਪੜ੍ਹਨਾ ਹੈ}। ਵੂਠਾ = ਆ ਵੱਸਿਆ। ਨਾਠੇ = ਨੱਠ ਗਏ। ਨਿਧਿ = ਖ਼ਜ਼ਾਨਾ। ਗਾਠੇ = ਗੰਢ। ਸਹਜ ਸੁਭਾਈ = ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ। ਮਨਿ = ਮਨ ਵਿਚ। ਬੇਧੇ = ਵਿੱਝ ਜਾਣ ਨਾਲ।1।
ਅਰਥ: (ਹੇ ਭਾਈ! ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ। ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ (ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ। ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ। ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ) ।
ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ।1।
ਪਦ ਅਰਥ: ਰਾਤੀ = ਮਸਤ। ਜਲਿ = ਜਲ ਵਿਚ। ਰਸਿ = ਰਸ ਵਿਚ, ਆਨੰਦ ਵਿਚ। ਮਾਤੇ = ਮਸਤ। ਗੁਰ ਪੂਰੈ = ਪੂਰੇ ਗੁਰੂ ਨੇ। ਜੀਵਨ ਗਤਿ = ਚੰਗਾ ਆਤਮਕ ਜੀਵਨ ਦੇਣ ਵਾਲਾ। ਭਾਤੇ = ਭਾ ਜਾਂਦੇ ਹਨ, ਚੰਗੇ ਲੱਗਦੇ ਹਨ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਲੜਿ = ਲੜ ਨਾਲ, ਪੱਲੇ ਨਾਲ। ਕਤਹੂ = ਕਿਤੇ ਭੀ। ਸੁਘਰੁ = ਸੁਚੱਜਾ (ਸੋਹਣੀ ਆਤਮਕ ਘਾੜਤ ਵਾਲਾ) । ਸਰੂਪੁ = ਸੋਹਣਾ, ਰੂਪ ਵਾਲਾ। ਸੁਜਾਨੁ = ਸਿਆਣਾ। ਦਾਤੇ = ਦਾਤਿ-ਸੰਗ ਨਾਲ।2।
ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ।
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ, ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ।
ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ (ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ।2।
ਪਦ ਅਰਥ: ਚਾਤ੍ਰਿਕੁ = ਪਪੀਹਾ। ਜਾਚੈ = ਮੰਗਦਾ ਹੈ। ਬੂੰਦਿ = ਕਣੀ। ਪ੍ਰਾਨ ਅਧਾਰਾ = ਜਿੰਦ ਦਾ ਸਹਾਰਾ। ਖਜੀਨਾ = ਖ਼ਜ਼ਾਨੇ। ਸੁਤ = ਪੁੱਤਰ। ਸਭ ਹੂੰ ਤੇ = ਸਭਨਾਂ ਨਾਲੋਂ। ਪੁਰਖੁ = ਸਰਬ-ਵਿਆਪਕ। ਨਿਰਾਰਾ = ਨਿਰਾਲਾ, ਔਖਾ। ਗਤਿ = ਆਤਮਕ ਅਵਸਥਾ। ਜਾਨੀਐ = ਜਾਣੀ ਜਾ ਸਕਦੀ। ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਮਾਣੀਐ = ਮਾਣਿਆ ਜਾ ਸਕਦਾ ਹੈ। ਜਗ ਜੀਵਨੋ = ਜਗਜੀਵਨ, ਜਗਤ ਦੀ ਜ਼ਿੰਦਗੀ (ਦਾ ਸਹਾਰਾ) । ਜਪਿ = ਜਪ ਕੇ। ਡਾਰਾ = ਦੂਰ ਕਰ ਲਏ।3।
ਅਰਥ: ਹੇ ਭਾਈ! ਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ; ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ = ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ। ਹੇ ਭਾਈ! ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ; ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ = ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ। (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ।
ਹੇ ਭਾਈ! ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ। ਹੇ ਭਾਈ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ।3।
ਪਦ ਅਰਥ: ਢਾਠੀ = ਢਹਿ ਪਈ। ਭੀਤਿ = ਕੰਧ। ਭਰੰਮ = ਭਟਕਣਾ। ਸੂਰਾ = ਸੂਰਮਾ। ਪੂਰਨ = ਸਾਰੇ ਗੁਣਾਂ ਦਾ ਮਾਲਕ। ਪੁਰਬਿ = ਪਹਿਲੇ ਜਨਮ ਵਿਚ। ਨਿਧਿ = ਖ਼ਜ਼ਾਨਾ। ਦਇਆਲਾ = ਦਇਆ ਕਰਨ ਵਾਲਾ। ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ। ਅੰਤਿ = ਅਖ਼ੀਰ ਵਿਚ। ਗੁਰ = ਵੱਡਾ। ਗੋਪਾਲਾ = ਧਰਤੀ ਦਾ ਪਾਲਣਹਾਰ। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸਾਧੂ = ਗੁਰੂ। ਮਾਨੋਰਥੋੁ = (ਅਸਲ ਲਫ਼ਜ਼ ‘ਮਾਨੋਰਥੁ’ ਹੈ, ਇਥੇ ‘ਮਾਨੋਰਥੋ’ ਪੜ੍ਹਨਾ ਹੈ}।4।
ਅਰਥ: (ਹੇ ਭਾਈ!) ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ) , ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ) । (ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ। (ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ।
ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ। ਹੇ ਨਾਨਕ! (ਆਖ–) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।4।1।3।
आसा छंत महला ५ घरु ४ ੴ सतिगुर प्रसादि ॥ हरि चरन कमल मनु बेधिआ किछु आन न मीठा राम राजे ॥ मिलि संतसंगति आराधिआ हरि घटि घटे डीठा राम राजे ॥ हरि घटि घटे डीठा अम्रितुो वूठा जनम मरन दुख नाठे ॥ गुण निधि गाइआ सभ दूख मिटाइआ हउमै बिनसी गाठे ॥ प्रिउ सहज सुभाई छोडि न जाई मनि लागा रंगु मजीठा ॥ हरि नानक बेधे चरन कमल किछु आन न मीठा ॥१॥ {पन्ना 453-454}
पद्अर्थ: बेधिआ = बेध गया। किछु आन = और कोई भी चीज। मिलि = मिल के। घटि घटो = हरेक घट (शरीर) में। अंम्रितुो = आत्मिक जीवन देने वाला नाम जल (शब्द ‘अमृत’ है, यहां ‘अमृतो’ पढ़ना है)। वूठा = आ बसा। नाठो = भाग गए। निधि = खजाना। गाठे = गांठ। सहज सुभाई = आत्मिक अडोलता को प्यार करने वाला। मनि = मन में। बेधे = बेधे जाने से।1।
अर्थ: (हे भाई! जिस मनुष्य का) मन परमात्मा के सोहाने कोमल चरणों में परोया जाता है, उसे (परमात्मा की याद के बिना) कोई और चीज मीठी नहीं लगती। साध-संगति में मिल के वह मनुष्य प्रभू का नाम सिमरता है, उसे परमात्मा हरेक शरीर में बसता दिखाई देता है (उस मनुष्य के हृदय में) आत्मिक जीवन देने वाला नाम-जल आ बसता है (जिसकी बरकति से उसके) जनम-मरण के दुख (जिंदगी के सारे दुख) दूर हो जाते हैं। वह मनुष्य गुणों के खजाने प्रभू की सिफत सालाह करता है, अपने सारे दुख मिटा लेता है, (उसके अंदर से) अहंकार की (बंधी हुई) गाँठ खुल जाती है। आत्मिक अडोलता को प्यार करने वाला प्रभू उसे छोड़ नहीं जाता, उसके मन में (प्रभू प्रेम का पक्का) रंग चढ़ जाता है (जैसे) मजीठ (का पक्का रंग)।
हे नानक! जिस मनुष्य का मन प्रभू के सोहाने कोमल चरणों में बेधा गया, उसको (प्रभू की याद के बिना) और कोई चीज अच्छी नहीं लगती।1।
जिउ राती जलि माछुली तिउ राम रसि माते राम राजे ॥ गुर पूरै उपदेसिआ जीवन गति भाते राम राजे ॥ जीवन गति सुआमी अंतरजामी आपि लीए लड़ि लाए ॥ हरि रतन पदारथो परगटो पूरनो छोडि न कतहू जाए ॥ प्रभु सुघरु सरूपु सुजानु सुआमी ता की मिटै न दाते ॥ जल संगि राती माछुली नानक हरि माते ॥२॥ {पन्ना 454}
पद्अर्थ: राती = मस्त। जलि = जल में। रसि = रस में, आनंद में। माते = मस्त। गुर पूरै = पूरे गुरू ने। जीवन गति = अच्छा आत्मिक जीवन देने वाला। भाते = भा जाते हैं, अच्छे लगते हैं। अंतरजामी = हरेक के दिल की जानने वाला। लड़ि = पल्ले से। कतहू = कहीं भी। सुघरू = सुचॅजा (सुंदर आत्मिक घड़त वाला)। सरूपु = रूप वाला। सुजानु = सिआना। दाते = दाति देने वाला।2।
अर्थ: (हे भाई! जिन मनुष्यों को) पूरे गुरू ने (हरि-नाम-सिमरन का) उपदेश दे दिया, वह परमात्मा के नाम के स्वाद में ऐसे मस्त रहते हैं जैसे (गहरे) पानी में मछली खुश रहती है, वे मनुष्य आत्मिक जीवन के दाते प्रभू को प्यारे लगते हैं।
हे भाई! आत्मिक जीवन देने वाला मालिक प्रभू हरेक के दिल की जानने वाला है वह उन मनुष्यों को खुद ही अपने पल्ले से लगा लेता है, वह सर्व-व्यापक प्रभू उनके अंदर अपने श्रेष्ठ नाम-रत्न प्रगट कर देता है उन्हें फिर छोड़ के कहीं नहीं जाता।
हे नानक! परमात्मा सुंदर आत्मिक घाड़त वाला है, सुंदर रूप वाला है, सियाना है, (जिन मनुष्यों को पूरा गुरू उपदेश देता है उन पर हुई हुई) उस परमात्मा की बख्शिश कभी मिटती नहीं (इस वास्ते वह मनुष्य) हरि-नाम में यूँ मस्त रहते हैं जैसे मछली (गहरे) पानी की संगति में।2।
चात्रिकु जाचै बूंद जिउ हरि प्रान अधारा राम राजे ॥ मालु खजीना सुत भ्रात मीत सभहूं ते पिआरा राम राजे ॥ सभहूं ते पिआरा पुरखु निरारा ता की गति नही जाणीऐ ॥ हरि सासि गिरासि न बिसरै कबहूं गुर सबदी रंगु माणीऐ ॥ प्रभु पुरखु जगजीवनो संत रसु पीवनो जपि भरम मोह दुख डारा ॥ चात्रिकु जाचै बूंद जिउ नानक हरि पिआरा ॥३॥ {पन्ना 454}
पद्अर्थ: चात्रिकु = पपीहा। जाचै = मांगता है। बूँद = बूँद। प्रान अधारा = जीवात्मा का सहारा। खजीना = खजाने। सुत = पुत्र। सभ हूँ ते = सब से। पुरखु = सर्व व्यापक। निरारा = निराला, मुश्किल। गति = आत्मिक अवस्था। जानीअै = जानी जा सकती। सासि = हरेक सांस के साथ। गिरासि = हरेक ग्रास के साथ। माणीअै = भोगा जा सकता है। जग जीवनो = जग जीवन, जगत की जिंदगी (का सहारा)। जपि = जप के। डारा = दूर कर लिए।3।
अर्थ: हे भाई! जैसे पपीहा (स्वाति नक्षत्र की बरखा की) बूँद मांगता है (वैसे ही संत-जन परमात्मा के नाम-जल की बूँद मांगते हैं, वैसे ही संत-जनों के लिए) परमात्मा का नाम-जल जिंदगी का सहारा; दुनिया का धन-पदार्थ, खजाने, पुत्र, भाई, मित्र- इन सबसे उनको परमात्मा प्यारा लगता है। हे भाई! जिस परमात्मा की ऊँची अवस्था जानी नहीं जा सकती वह (सारे संसार से) निराला और सर्व-व्यापक प्रभू उनको प्यारा लगता है; हरेक सांस के साथ हरेक ग्रास के साथ- कभी भी परमात्मा उनको भूलता नहीं। (पर, हे भाई!) उस परमात्मा के मिलाप का आनंद गुरू के शबद की बरकति से ही पाया जा सकता है।
हे भाई! जो परमात्मा सर्व-प्यापक है सारे जगत की जिंदगी (का सहारा) है, संत जन उस के नाम-जल का रस पीते हैं, उसका नाम जप-जपके वह (अपने अंदर से) भटकना और मोह के दुख दूर कर लेते हैं। हे भाई! जैसे पपीहा (बरखा की) बूँद मांगता है वैसे ही संत-जनों के लिए परमात्मा का नाम-जल जीवन का आसरा है।3।
मिले नराइण आपणे मानोरथो पूरा राम राजे ॥ ढाठी भीति भरम की भेटत गुरु सूरा राम राजे ॥ पूरन गुर पाए पुरबि लिखाए सभ निधि दीन दइआला ॥ आदि मधि अंति प्रभु सोई सुंदर गुर गोपाला ॥ सूख सहज आनंद घनेरे पतित पावन साधू धूरा ॥ हरि मिले नराइण नानका मानोरथुो पूरा ॥४॥१॥३॥ {पन्ना 454}
पद्अर्थ: ढाठी = गिर पड़ी। भीति = दीवार। भरमि = भटकना। सूरा = शूरवीर। पूरन = सारे गुणों का मालिक। पूरबि = पहले जनम में। निधि = खजाना। दइआला = दया करने वाला। आदि = शुरू में। मधि = बीच का। अंति = आखिर में। गुर = बड़ा। गोपाल = धरती का पालणहार। सहज = आत्मिक अडोलता। घनेरे = बहुत। पतित पावन = विकारों में गिरे हुओं को पवित्र करने वाला। साधू = गुरू। मानोरथुो = (असल शब्द है ‘मानोरथु’, यहां पढ़ना है ‘मानोरथो’)।4।
अर्थ: (हे भाई!) जो मनुष्य अपने परमात्मा (के चरणों) में लीन हो जाते हैं उनकी जिंदगी का निशाना पूरा हो जाता है (प्रभू चरणों में लीन होना ही इन्सानी जीवन का मनोरथ है), शूरवीर गुरू को मिल के (उनके अंदर से) भटकना की दीवार गिर जाती है (जो परमात्मा से विछोड़े रखती थी)। (पर, हे भाई!) पूर्ण गुरू भी उनको ही मिलता है जिनके माथे पर पूर्बले जीवन के मुताबिक सारे-सारे गुणों के खजाने दीनों पर दया करने वाले परमात्मा ने (गुरू मिलाप का लेख) लिखा हुआ है। (ऐसे भाग्यशालियों को ये निष्चय बन जाता है कि) वह सबसे बड़ा और सृष्टि का पालनहार प्रभू ही जगत के आरम्भ में (अटल) था, जगत रचना के बीच में (अटल) है, और आखिर में (अटॅल) रहेगा।
हे भाई! विकारों में गिरे हुओं को पवित्र करने वाले गुरू की चरण-धूड़ जिस मनुष्य को प्राप्त हो जाती है उसे आत्मिक अडोलता के अनेकों सुख आनंद मिल जाते हैं। हे नानक! (कह–) जो मनुष्य प्रभू चरणों में मिल जाता है उसका जीवन-मनोरथ सफल हो जाता है।4।1।3।
Aasaa, Chhant, Fifth Mehl, Fourth House:
One Universal Creator God. By The Grace Of The True Guru:
My mind is pierced by the Lord’s Lotus Feet; He alone is sweet to my mind, the Lord King.
Joining the Society of the Saints, I meditate on the Lord in adoration; I behold the Lord King in each and every heart.
I behold the Lord in each and every heart, and the Ambrosial Nectar rains down upon me; the pains of birth and death are gone.
Singing the Praises of the Lord, the treasure of virtue, all my pains are erased, and the knot of ego has been untied.
My Beloved shall not leave me to go anywhere – this is His natural way; my mind is imbued with the lasting color of the Lord’s Love.
The Lotus Feet of the Lord have pierced Nanak’s mind, and now, nothing else seems sweet to him. ||1||
Just like the fish which revels in water, I am intoxicated with the sublime essence of the Lord, my Lord King.
The Perfect Guru has instructed me, and blessed me with salvation in my life; I love the Lord, my King.
The Lord Master, the Searcher of hearts, blesses me with salvation in my life; He Himself attaches me to His Love.
The Lord is the treasure of jewels, the perfect manifestation; He shall not forsake us to go anywhere else.
God, the Lord Master, is so accomplished, beauteous, and all-knowing; His gifts are never exhausted.
As the fish is enraptured by the water, so is Nanak intoxicated by the Lord. ||2||
As the song-bird yearns for the rain-drop, the Lord, the Lord my King, is the Support of my breath of life.
My Lord King is more beloved than all wealth, treasure, children, siblings and friends.
The absolute Lord, the Primal Being, is more beloved than all; His condition cannot be known.
I shall never forget the Lord, for an instant, for a single breath; through the Word of the Guru’s Shabad, I enjoy His Love.
The Primal Lord God is the Life of the Universe; His Saints drink in the Lord’s sublime essence. Meditating on Him, doubts, attachments and pains are shaken off.
As the song-bird yearns for the rain-drop, so does Nanak love the Lord. ||3||
Meeting the Lord, my Lord King, my desires are fulfilled.
The walls of doubt have been torn down, meeting the Brave Guru, O Lord King.
The Perfect Guru is obtained by perfect pre-ordained destiny; God is the Giver of all treasures – He is merciful to the meek.
In the beginning, in the middle, and in the end, is God, the most beautiful Guru, the Sustainer of the World.
The dust of the feet of the Holy purifies sinners, and brings great joy, bliss and ecstasy.
The Lord, the Infinite Lord, has met with Nanak, and his desires are fulfilled. ||4||1||3||
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।