ਪਟਿਆਲਾਮੁੱਖ ਖ਼ਬਰਾਂਪੰਜਾਬ

ਪਟਿਆਲਾ’ਚ ਭਿਆਨਕ ਸੜਕ ਹਾਦਸਾ;ਹਾਦਸੇ’ਚ ਕਾਰ ਡਰਾਈਵਰ ਸਮੇਤ 3 ਬੱਚਿਆਂ ਦੀ ਹੋਈ ਮੌਤ

ਨਿਊਜ਼ ਪੰਜਾਬ

ਪਟਿਆਲਾ, 7 ਮਈ

ਪਟਿਆਲਾ ਸਮਾਣਾ ਰੋਡ ‘ਤੇ ਸਥਿਤ ਪਿੰਡ ਢੈਂਠਲ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 3 ਬੱਚਿਆਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿਚ ਕਾਰ ਡਰਾਈਵਰ ਦੀ ਵੀ ਮੌਤ ਹੋ ਗਈ।

ਇਸ ਦੌਰਾਨ 5 ਜਣੇ ਬੁਰੀ ਤਰ੍ਹਾਂ ਜ਼ਖਮੀ ਗਏ ਜਿਨ੍ਹਾਂ ਵਿਚੋਂ 3 ਪਟਿਆਲਾ ਚ ਦਾਖਲ ਹਨ। ਇਹ ਹਾਦਸਾ ਇੱਕ ਟਿੱਪਰ ਅਤੇ ਇਨੋਵਾ ਦਰਮਿਆਨ ਹੋਈ ਟੱਕਰ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਨੂੰ ਜੇਸੀਬੀ ਮਸ਼ੀਨ ਨਾਲ ਸਿੱਧੀ ਕਰਕੇ ਵਿੱਚੋਂ ਬੱਚਿਆਂ ਨੂੰ ਕੱਢਿਆ ਗਿਆ