ਮੁੱਖ ਖ਼ਬਰਾਂਪੰਜਾਬ

ਬਠਿੰਡਾ ਦੇ ਖੇਤਾਂ ’ਚ ਕਰੈਸ਼ ਹੋਇਆ ਜੰਗੀ ਜਹਾਜ਼;1 ਦੀ ਗਈ ਜਾਨ , 9 ਲੋਕ ਜ਼ਖ਼ਮੀ

ਨਿਊਜ਼ ਪੰਜਾਬ

ਬਠਿੰਡਾ: 7 ਮਈ 2025 ਬਠਿੰਡਾ ਦੇ ਪਿੰਡ ਆਕਲੀ ਖੁਰਦ ਦੇ ਖੇਤਾਂ ਵਿਚ ਅੱਜ ਮੰਗਲਵਾਰ ਦੀ ਲੰਘੀ ਅੱਧੀ ਰਾਤ ਤੋਂ ਬਾਅਦ ਹਵਾਈ ਸੈਨਾ ਦਾ ਜੰਗੀ ਜਹਾਜ਼ ਕਰੈਸ਼ ਹੋਣ ਕਾਰਨ ਡਿੱਗਿਆ। ਇਸ ਦੌਰਾਨ ਡਿੱਗੇ ਹਾਦਸਾਗ੍ਰਸਤ ਜਹਾਜ਼ ’ਚ ਧਮਕਾ ਹੋਣ ਕਾਰਨ ਨੇੜੇ ਪਹੁੰਚੇ ਲੋਕ ਲਪੇਟ ਵਿਚ ਆਉਣ ਕਾਰਨ ਜਖ਼ਮੀ ਹੋ ਗਏ।

ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਹੋਰ 9 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਮੌਕੇ ’ਤੇ ਇਕੱਤਰ ਹੋ ਕੇ ਵੀਡੀਓ ਬਣਾਈਆਂ, ਪਰ ਥੋੜ੍ਹੀ ਦੇਰ ਬਾਅਦ ਪ੍ਰਸ਼ਾਸਨ ਨੇ ਇਲਾਕੇ ਨੂੰ ਘੇਰ ਲਿਆ ਅਤੇ ਸੀਲ ਕਰ ਦਿੱਤਾ।