ਜੁਬਾਨ ਦਾ ਰਸ – ਵਿਚਾਰ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 26 ਮਈ 2024

ਨਿਊਜ਼ ਪੰਜਾਬ

ਜੁਬਾਨ ਦਾ ਰਸ – ਵਿਚਾਰ ਗਿਆਨੀ ਪਿੰਦਰਪਾਲ ਸਿੰਘ ਜੀ

AMRIT VELE DA HUKAMNAMA,
SRI DARBAR SAHIB,AMRITSAR,
ANG-795, 26-05-2024

_*ਬਿਲਾਵਲੁ ਮਹਲਾ ੧ ॥ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹ੍ਹਾਰੀ ॥੨॥ ਸਿਖ ਮਤਿ ਸਭ ਬੁਧਿ ਤੁਮ੍ਹ੍ਹਾਰੀ ਮੰਦਿਰ ਛਾਵਾ ਤੇਰੇ ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥ ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ ਸਰਬ ਚਿੰਤ ਤੁਧੁ ਪਾਸੇ ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥*_
*बिलावलु महला १ ॥*
मनु मंदरु तनु वेस कलंदरु घट ही तीरथि नावा ॥ एकु सबदु मेरै प्रानि बसतु है बाहुड़ि जनमि न आवा ॥१॥ मनु बेधिआ दइआल सेती मेरी माई ॥ कउणु जाणै पीर पराई ॥ हम नाही चिंत पराई ॥१॥ रहाउ ॥ अगम अगोचर अलख अपारा चिंता करहु हमारी ॥ जलि थलि महीअलि भरिपुरि लीणा घटि घटि जोति तुम्ह्हारी ॥२॥ सिख मति सभ बुधि तुम्ह्हारी मंदिर छावा तेरे ॥ तुझ बिनु अवरु न जाणा मेरे साहिबा गुण गावा नित तेरे ॥३॥ जीअ जंत सभि सरणि तुम्ह्हारी सरब चिंत तुधु पासे ॥ जो तुधु भावै सोई चंगा इक नानक की अरदासे ॥४॥२॥

Bilaawal, First Mehl: My mind is the temple, and my body is the simple cloth of the humble seeker; deep within my heart, I bathe at the sacred shrine. The One Word of the Shabad abides within my mind; I shall not come to be born again. ||1|| My mind is pierced through by the Merciful Lord, O my mother! Who can know the pain of another? I think of none other than the Lord. ||1||Pause|| O Lord, inaccessible, unfathomable, invisible and infinite: please, take care of me! In the water, on the land and in sky, You are totally pervading. Your Light is in each and every heart. ||2|| All teachings, instructions and understandings are Yours; the mansions and sanctuaries are Yours as well. Without You, I know no other, O my Lord and Master; I continually sing Your Glorious Praises. ||3|| All beings and creatures seek the Protection of Your Sanctuary; all thought of their care rests with You. That which pleases Your Will is good; this alone is Nanak’s prayer. ||4||2||

ਪਦਅਰਥ:- ਮੰਦਰੁ—ਦੇਵਤੇ ਦਾ ਅਸਥਾਨ। ਤਨੁ—ਸਰੀਰ (ਭਾਵ, ਗਿਆਨ-ਇੰਦ੍ਰੇ)। ਵੇਸ ਕਲੰਦਰੁ—ਫ਼ਕੀਰੀ ਪਹਿਰਾਵੇ ਵਾਲਾ। ਕਲੰਦਰ—ਫ਼ਕੀਰ, ਰਮਤਾ ਫ਼ਕੀਰ। ਘਟ ਹੀ—ਘਟਿ ਹੀ, ਹਿਰਦੇ ਵਿਚ ਹੀ। ਤੀਰਥਿ—ਤੀਰਥ ਉਤੇ। ਨਾਵਾ—ਮੈਂ ਨ੍ਹਾਉਂਦਾ ਹਾਂ। ਏਕੁ ਸਬਦੁ—ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਮੇਰੈ ਪ੍ਰਾਨਿ—ਮੇਰੀ ਜਿੰਦ ਵਿਚ। ਜਨਮਿ—ਜਨਮ ਵਿਚ। ਬਾਹੁੜਿ—ਮੁੜ, ਫਿਰ। ਆਵਾ—ਆਵਾਂਗਾ।1। ਬੇਧਿਆ—ਵਿੱਝ ਗਿਆ ਹੈ। ਸੇਤੀ—ਨਾਲ। ਮੇਰੀ ਮਾਈ—ਹੇ ਮੇਰੀ ਮਾਂ! ਕਉਣੁ ਜਾਣੈ—ਹੋਰ ਕੋਈ ਨਹੀਂ ਜਾਣਦਾ। ਪੀਰ—ਪੀੜ। ਚਿੰਤ ਪਰਾਈ—ਕਿਸੇ ਹੋਰ ਦੀ ਆਸ।1। ਰਹਾਉ। ਅਗਮ—ਹੇ ਅਗੰਮ! ਹੇ ਅਪਹੁੰਚ! ਅਗੋਚਰੁ—ਅ-ਗੋ-ਚਰ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਅਲਖ—ਅਦ੍ਰਿਸ਼ਟ। ਚਿੰਤਾ—ਫ਼ਿਕਰ, ਧਿਆਨ, ਸੰਭਾਲ। ਕਰਹੁ—ਤੁਸੀ ਕਰਦੇ ਹੋ। ਮਹੀਅਲਿ—ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿ—ਭਰਪੂਰ, ਨਕਾ ਨਕ। ਘਟਿ—ਘਟ ਵਿਚ। ਘਟਿ ਘਟਿ—ਹਰੇਕ ਘਟ ਵਿਚ।2। ਸਿਖ—ਸਿੱਖਿਆ। ਮਤਿ—ਅਕਲ। ਮੰਦਿਰ—ਜੀਵਾਂ ਦੇ ਮਨ (ਰੂਪ ਮੰਦਰ)। ਛਾਵਾ—ਸਰੀਰ। ਜਾਣਾ—ਮੈਂ ਜਾਣਦਾ। ਗਾਵਾ—ਮੈਂ ਗਾਂਦਾ ਹਾਂ।3। ਸਭਿ—ਸਾਰੇ। ਚਿੰਤ—ਫ਼ਿਕਰ, ਸੰਭਾਲ। ਤੁਧੁ ਪਾਸੇ—ਤੇਰੇ ਪਾਸ, ਤੈਨੂੰ ਹੀ।4।

ਅਰਥ:- ਹੇ ਮੇਰੀ ਮਾਂ! (ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ। ਹੁਣ ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।1। ਰਹਾਉ। ਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ।1। ਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ। ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ।2। ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ। ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ।3। ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫ਼ਿਕਰ ਹੈ। ਨਾਨਕ ਦੀ (ਤੇਰੇ ਦਰ ਤੇ) ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ)।4।2।

अर्थ :-हे मेरी माँ ! (मेरा) मन दया-के-घर भगवान (के चरणों) में विझ गया है। अब मैं (भगवान के बिना) किसी ओर की आशा नहीं रखता, क्योंकि मुझे यकीन हो गया है कि (परमात्मा के बिना) कोई ओर किसी दूजे का दु:ख-दर्द समझ नहीं सकता।1।रहाउ। मेरा मन (भगवान-देव के रहने के लिए) मन्दिर (बन गया) है, मेरा शरीर (भावार्थ, मेरी हरेक ज्ञान-इंद्री मन्दिर की यात्रा करने वाला) रमता साधू बन गई है (भावार्थ, मेरे ज्ञान-इंद्रे बाहर भटकने की जगह अंदर-बसते परमात्मा की तरफ मुड़ गई है), अब मैं हृदय-तीर्थ में ही स्नान करता हूँ। परमात्मा की सिफ़त-सालाह का शब्द मेरी जीवन में टिक गया है (मेरी जीवन का सहारा बन गया। इस लिए मुझे यकीन हो गया है कि) मैं फिर जन्म में नहीं आऊंगा।1। हे अपहुंच ! हे अगोचर ! हे अद्रिशट ! हे बयंत भगवान ! तूं ही हमारी सब जीवों की संभाल करता हैं। तूं जल में, धरती में, आकाश में हर जगह पूरी तरह व्यापक हैं, हरेक (जीव के) हृदय में तेरी जोति मौजूद है।2। हे मेरे स्वामी-भगवान ! सब जीवों के मन और शरीर तेरे ही रचे हुए हैं, शिक्षा अक्ल समझ सब जीवों को तेरे से ही मिलती है। तेरे बराबर का मैं किसी ओर को नहीं जानता। मैं नित तेरे ही गुण गाता हूँ।3। सारे जीव जंत तेरे ही सहारे हैं, तुझे ही सब की संभाल का फिक्र है। नानक की (तेरे दर पर) सिर्फ यही बेनती है कि जो तेरी रजा हो वह मुझे अच्छी लगे (मैं सदा तेरी रजा में राजी रहूँ)।4।2।

ਗੱਜ-ਵੱਜ ਕੇ ਫਤਹਿ ਬੁਲਾਓ ਜੀ।।
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।