ਆਈ.ਪੀ.ਐੱਲ. 2024 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਅੱਜ ਕੋਲਕਾਤਾ ਤੇ ਹੈਦਰਾਬਾਦ ਵਿਚਕਾਰ

ਅਹਿਮਦਾਬਾਦ, 21 ਮਈ 2024

IPL 2024 ਦਾ ਪਹਿਲਾ ਕੁਆਲੀਫਾਇਰ ਮੈਚ ਅੱਜ ਭਾਵ ਮੰਗਲਵਾਰ, 21 ਮਈ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਜੋ ਵੀ ਟੀਮ ਕੁਆਲੀਫਾਇਰ 1 ਮੈਚ ਜਿੱਤਦੀ ਹੈ ਉਹ ਸਿੱਧੇ ਆਈਪੀਐਲ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਇਸ ਦੇ ਨਾਲ ਹੀ ਹਾਰਨ ਵਾਲੀ ਟੀਮ ਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ। KKR ਅਤੇ SRH ਦੋਵਾਂ ਦਾ ਟੈਮਪਲੇਟ ਲਗਭਗ ਇੱਕੋ ਜਿਹਾ ਹੈ। ਅਜਿਹੇ ‘ਚ ਸਖਤ ਮੁਕਾਬਲੇ ਦੀ ਉਮੀਦ ਹੈ। ਸਨਰਾਈਜ਼ਰਸ ਹੈਦਰਾਬਾਦ ਲੰਬੇ ਸਮੇਂ ਬਾਅਦ ਪਲੇਆਫ ‘ਚ ਪਹੁੰਚੀ ਹੈ। ਅਜਿਹੇ ‘ਚ ਉਹ ਚਾਹੇਗੀ ਕਿ ਇਸ ਨੂੰ ਯਾਦਗਾਰ ਬਣਾਇਆ ਜਾਵੇ। ਦੂਜੇ ਪਾਸੇ ਕੇਕੇਆਰ ਵੀ ਫਾਈਨਲ ਵਿੱਚ ਪਹੁੰਚ ਕੇ ਇੱਕ ਹੋਰ ਖ਼ਿਤਾਬ ਹਾਸਲ ਕਰਨਾ ਚਾਹੇਗੀ।