ਕਾਂਗਰਸ ਦੇ ਉਮੀਦਵਾਰ ਕਨ੍ਹਈਆ ਕੁਮਾਰ ਨੂੰ ਮਾਲਾ ਪਾਉਣ ਦੇ ਬਹਾਨੇ ਆਏ ਨੌਜਵਾਨ ਨੇ ਮਾਰਿਆ ਥੱਪੜ ,ਤੇ ਆਪ’ ਕੌਂਸਲਰ ਛਾਇਆ ਸ਼ਰਮਾ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ
18 ਮਈ 2024
ਉੱਤਰ ਪੂਰਬੀ ਦਿੱਲੀ ਤੋਂ ਕਾਂਗਰਸ ਅਤੇ ਭਾਰਤ ਬਲਾਕ ਦੇ ਉਮੀਦਵਾਰ ਕਨ੍ਹਈਆ ਕੁਮਾਰ ਨਾਲ ਚੋਣ ਪ੍ਰਚਾਰ ਦੌਰਾਨ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਨ੍ਹਈਆ ਕੁਮਾਰ ਨੂੰ ਮਾਲਾ ਪਾਉਣ ਦੇ ਬਹਾਨੇ ਆਏ ਨੌਜਵਾਨ ਨੇ ਉਸ ਦੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਦੱਸ ਦੇਈਏ ਕਿ ਇਹ ਘਟਨਾ ਉੱਤਰ ਪੂਰਬੀ ਦਿੱਲੀ ਦੇ ਉਸਮਾਨਪੁਰ ਥਾਣਾ ਖੇਤਰ ਦੇ ਕਰਤਾਰ ਨਗਰ ਦੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਕੌਂਸਲਰ ਛਾਇਆ ਸ਼ਰਮਾ ਨਾਲ ਵੀ ਬਦਸਲੂਕੀ ਕੀਤੀ ਗਈ। ਮਹਿਲਾ ਕੌਂਸਲਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਇਕ ਨੌਜਵਾਨ ਕਨ੍ਹਈਆ ਕੁਮਾਰ ਦੇ ਨੇੜੇ ਆਉਂਦਾ ਹੈ ਅਤੇ ਪਹਿਲਾਂ ਉਸ ਨੂੰ ਮਾਲਾ ਪਾਉਂਦਾ ਹੈ, ਜਿਸ ਤੋਂ ਬਾਅਦ ਉਹ ਕਨ੍ਹਈਆ ‘ਤੇ ਹਮਲਾ ਕਰਦਾ ਹੈ। ਹਾਲਾਂਕਿ ਭੀੜ ‘ਚ ਮੌਜੂਦ ਕਨ੍ਹਈਆ ਕੁਮਾਰ ਦੇ ਸਮਰਥਕਾਂ ਨੇ ਨੌਜਵਾਨ ਨੂੰ ਤੁਰੰਤ ਫੜ ਲਿਆ।ਆਪ’ ਕੌਂਸਲਰ ਛਾਇਆ ਸ਼ਰਮਾ ਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੱਲ ਸ਼ਾਮ ਸਤਿਆਨਾਰਾਇਣ ਭਵਨ ਕੌਂਸਲਰ ਦਫ਼ਤਰ ਚੌਥਾ ਪੁਸ਼ਟਾ, ਕਰਤਾਰ ਨਗਰ ਵਿੱਚ ਮੀਟਿੰਗ ਤੋਂ ਬਾਅਦ 7-8 ਦੇ ਕਰੀਬ ਵਿਅਕਤੀ ਆਏ ਅਤੇ ਉਨ੍ਹਾਂ ਵਿੱਚੋਂ ਦੋ ਹਥਿਆਰਬੰਦ ਹੋ ਕੇ ਇਮਾਰਤ ਵਿੱਚ ਦਾਖ਼ਲ ਹੋਏ ਅਤੇ ਕਨ੍ਹਈਆ ਕੁਮਾਰ ਦੇ ਹਾਰ ਪਾਏ ਅਤੇ ਜ਼ੋਰਦਾਰ ਥੱਪੜ ਮਾਰਿਆ। .
‘ਆਪ’ ਕੌਂਸਲਰ ਛਾਇਆ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ ਮੈਨੂੰ ਅਤੇ ਮੇਰੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਵੀ ਕਿਹਾ ਕਿ 30 ਤੋਂ 40 ਲੋਕਾਂ ‘ਤੇ ਕਾਲੀ ਸਿਆਹੀ ਸੁੱਟੀ ਗਈ। ਜਿਸ ਵਿੱਚ ਤਿੰਨ ਤੋਂ ਚਾਰ ਔਰਤਾਂ ਜ਼ਖ਼ਮੀ ਹੋ ਗਈਆਂ।