ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਮਾਧਵੀ ਲਤਾ ਨੇ ਪੋਲਿੰਗ ਬੂਥ ‘ਤੇ ਔਰਤਾਂ ਦੇ ਚਿਹਰੇ ਤੋਂ ਬੁਰਕਾ ਉਤਾਰਿਆ, ਮਾਮਲਾ ਦਰਜ

13 ਮਈ 2024

ਹੈਦਰਾਬਾਦ ਤੋਂ ਭਾਜਪਾ ਦੀ ਉਮੀਦਵਾਰ ਮਾਧਵੀ ਲਤਾ ਦਾ ਇੱਕ ਵੀਡੀਓ ਲੋਕ ਸਭਾ ਚੋਣਾਂ ਦੋਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਬੈਠੀਆ ਔਰਤਾਂ ਦੀ ਵੋਟਰ ਆਈਡੀ ਚੈੱਕ ਕਰਦੀ ਅਤੇ ਔਰਤਾਂ ਨੂੰ ਆਪਣੇ ਬੁਰਕੇ ਉਤਾਰਨ ਲਈ ਵੀ ਕਹਿ ਰਹੀ ਹੈ

ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੈਦਰਾਬਾਦ ਦੇ ਪੁਲਿਸ ਸਟੇਸ਼ਨ ਵਿੱਚ ਮਾਧਵੀ ਲਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਤੇ ਹੈਦਰਾਬਾਦ ਦੇ ਕਲੈਕਟਰ ਨੇ ਕਿਹਾ ਹੈ ਕਿ ਮਾਧਵੀ ਲਤਾ ਦੇ ਖਿਲਾਫ ਧਾਰਾ 171 ਸੀ , 186, 505 ਸੀ ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 132 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

ਇਸ ਘਟਨਾ ਤੇ ਉਨਾਂ ਦਾ ਸਪਸ਼ਟੀਕਰਨ ਵੀ ਆ ਗਿਆ ਹੈ ਉਸ ਨੇ ਏਜੰਸੀ ਨੂੰ ਕਿਹਾ ਹੈ ਕਿ ਮੈਂ ਇੱਕ ਉਮੀਦਵਾਰ ਹਾਂ ਅਤੇ ਕਾਨੂੰਨ ਦੇ ਅਨੁਸਾਰ ਮੈਨੂੰ ਆਪਣੇ ਖੇਤਰ ਦੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਵੇਖਣ ਅਤੇ ਉਹਨਾਂ ਦੇ ਚਿਹਰੇ ਦੇ ਮਾਸਕ ਤੋਂ ਬਿਨਾ ਦੇਖਣ ਦਾ ਅਧਿਕਾਰ ਹੈ। ਮੈਂ ਇੱਕ ਆਦਮੀ ਨਹੀਂ ਸਗੋਂ ਇੱਕ ਔਰਤ ਹਾਂ ਮੈਂ ਬੜੀ ਨਿਮਰਤਾ ਨਾਲ ਉਸਨੂੰ ਬੇਨਤੀ ਕੀਤੀ ਮੈਂ ਉਸ ਨੂੰ ਪੁੱਛਿਆ ਕਿ ਕੀ ਮੈਂ ਤੁਹਾਨੂੰ ਪਹਿਚਾਣ ਪੱਤਰ ਨਾਲ ਵੀ ਮਿਲ ਸਕਦਾ ਹਾਂ ਜੇਕਰ ਕੋਈ ਇਸ ਘਟਨਾ ਨੂੰ ਵੱਡਾ ਮੁੱਦਾ ਬਣਾਉਣਾ ਚਾਹੁੰਦਾ ਹੈ ਤਾਂ ਇਸ ਦਾ ਸਾਫ ਮਤਲਬ ਹੈ ਕਿ ਉਹ ਡਰ ਰਿਹਾ ਹੈ।