ਕ੍ਰੈਡਿਟ ਕਾਰਡ ਅਪਡੇਟ ਦੇ ਬਹਾਨੇ 1 ਲੱਖ 90 ਹਜਾਰ ਰੁਪਏ ਦੀ ਠੱਗੀ,4 ਮੁਲਜ਼ਮ ਗ੍ਰਿਫਤਾਰ।

ਚੰਡੀਗੜ੍ਹ : 8 ਮਈ 2024

ਸਾਈਬਰ ਸੈੱਲ ਨੇ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ’ਤੇ ਇਕ ਲੱਖ 90 ਹਜ਼ਾਰ  ਰੁਪਏ ਦੀ ਠੱਗੀ ਮਾਰਨ ਵਾਲੇ  4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਤੈਮੂਰ ਨਗਰ ਨਿਵਾਸੀ ਸ਼ਾਹਿਦੁਲ ਅਤੇ ਬਿਹਾਰ ਦੇ ਪਟਨਾ ਨਿਵਾਸੀ ਗੌਤਮ ਕੁਮਾਰ, ਬਬਲੂ ਕੁਮਾਰ ਅਤੇ ਸਰਵਨ ਕੁਮਾਰ ਦੇ ਰੂਪ ਵਿਚ ਹੋਈ ਹੈ।

ਸੈਕਟਰ-33 ਨਿਵਾਸੀ ਰਾਜਬੀਰ ਸਿੰਘ ਰਾਏ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 17 ਅਪ੍ਰੈਲ ਨੂੰ ਫੋਨ ਆਇਆ ਅਤੇ ਕਾਲਰ ਨੇ ਗੌਰਵ ਨਾਮ ਦੱਸਦੇ ਹੋਏ ਕਿਹਾ ਕਿ ਇੰਡਸ ਬੈਂਕ ਤੋਂ ਬੋਲ ਰਿਹਾ ਹੈ। ਗੌਰਵ ਨੇ ਕ੍ਰੈਡਿਟ ਕਾਰਡ ਦੇ ਬਾਰੇ ਵਿਚ ਪੁੱਛਦੇ ਹੋਏ ਕਿਹਾ ਕਿ ਤੁਸੀਂ ਇੰਟਰਨੈਸ਼ਨਲ ਟ੍ਰੈਵਲ ਕਰਦੇ ਹੋ। ਇਸ ਲਈ ਕ੍ਰੈਡਿਟ ਕਾਰਡ ਤੋਂ 7500 ਰੁਪਏ ਕੱਟ ਜਾਣਗੇ ਅਤੇ ਇਸ ਨੂੰ ਰੋਕਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਹਾਂ ਕਰ ਦਿੱਤੀ। ਇਸ ਤੋਂ ਬਾਅਦ ਗੌਰਵ ਨੇ ਰਾਜਬੀਰ ਸਿੰਘ ਰਾਏ ਦੇ ਵਸਟਐਪ ਨੰਬਰ ਦੇ ਰਾਹੀਂ ਏ.ਪੀ.ਕੇ. ਫਾਈਲ ਭੇਜੀ। ਸ਼ਿਕਾਇਤਕਰਤਾ ਨੇ ਫਾਈਲ ਡਾਊਨਲੋਡ ਕਰਕੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਭਰ ਦਿੱਤੀ।

ਇਸ ਦੇ ਬਾਅਦ ਕ੍ਰੈਡਿਟ ਕਾਰਡ ਤੋਂ ਤਿੰਨ ਬਾਰ ਵਿਚ ਇਕ ਲੱਖ 90 ਹਜ਼ਾਰ  ਕੱਟ ਗਏ। ਰਾਜਬੀਰ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਦੇ ਲਈ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਟੀਮ ਬਣਾਈ। ਜਾਂਚ ਵਿਚ ਪਤਾ ਲੱਗਾ ਕਿ ਗਿਰੋਹ ਦੇ ਮੈਂਬਰ ਬੈਂਕ ਕਰਮਚਾਰੀ ਬਣ ਬਿਹਾਰ ਦੇ ਪਟਨਾ ਵਿਚ ਫਰਜ਼ੀ ਕਾਲ ਸੈਂਟਰ ਚਲਾ ਲੋਕਾਂ ਨਾਲ ਠੱਗੀ ਕਰ ਰਹੇ ਹਨ। ਪੁਲਸ ਨੇ ਪਟਨਾ ਦੇ ਵੀਣਾ ਕੰਪਲੈਂਕਸ  ਵਿਚ ਛਾਪਾ ਮਾਰਿਆਅਤੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 62 ਮੋਬਾਈਲ ਫੋਨ ਅਤੇ 6 ਸਿਮ ਕਾਰਡ ਬਰਾਮਦ ਹੋਏ।