ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਨਾਲ ਵਾਪਰਿਆ ਬੁਰਾ ਹਾਦਸਾ…

ਨਵਾਂਸ਼ਹਿਰ : 24 ਅਪ੍ਰੈਲ 2024

ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਨਵਾਂਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਅਤੇ ਜਦ ਉਨ੍ਹਾਂ ਦੀ ਕਾਰ ਪਿੰਡ ਟੌਸਾਂ ਨਜ਼ਦੀਕ ਪੁੱਜੀ ਤਾਂ ਅਚਾਨਕ ਸੜਕ ਵਿਚਕਾਰ ਇਕ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਕਾਰ ਚਾਲਕ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਅੰਗਦ ਸੈਣੀ ਦੀ ਕਾਰ ਦੂਜੀ ਕਾਰ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਅੰਗਦ ਸੈਣੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਹਾਦਸੇ ਵਿਚ ਜ਼ਖਮੀ ਹੋਏ ਅੰਗਦ ਸੈਣੀ ਨੂੰ ਤੁਰੰਤ ਇਲਾਜ ਲਈ ਮੈਕਸ ਹਸਪਤਾਲ ਮੋਹਾਲੀ ਰੈਫਰ ਕੀਤਾ ਗਿਆ। ਇਹ ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।