ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੋਤੀ ਦੇਣ ਵਾਲੀ ਪਟੀਸ਼ਨ ਤੇ ਅੱਜ ਦਿੱਲੀ ਹਾਈਕੋਰਟ ਫੈਸਲਾ ਸੁਣਾਏਗੀ।
9 ਅਪ੍ਰੈਲ 2024
ਆਬਕਾਰੀ ਘੁਟਾਲੇ ਦੇ ਸਬੰਧ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਤੇ ਦਿੱਲੀ ਹਾਈਕੋਰਟ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਉਣ ਵਾਲੀ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਅੱਜ ਦੁਪਹਿਰ ਢਾਈ ਵਜੇ ਹੁਕਮ ਸੁਣਾਉਣਗੇ। ਕੇਜਰੀਵਾਲ ਜੋ ਇਸ ਸਮੇਂ ਤਿਹਾੜ ਜੇਲ ਵਿੱਚ ਹਨ, ਨੇ ਈਡੀ ਦੀ ਹਿਰਾਸਤ ਵਿੱਚ ਆਪਣੇ ਬਾਅਦ ਦੇ ਰਿਮਾਂਡ ਨੂੰ ਵੀ ਚੁਨੌਤੀ ਦਿੱਤੀ ਹੈ। ਆਪ ਦੇ ਰਾਸ਼ਟਰੀ ਕਨਵੀਨਰ ਨੇ ਲੋਕਤੰਤਰ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਵਰਗੇ ਸੰਵਿਧਾਨਿਕ ਸੰਧਾਤਾ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਆਪਣੀ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਉਠਾਏ ਹਨ। ਈਡੀ ਦੀ ਦਲੀਲ ਹੈ ਕਿ ਕੇਜਰੀਵਾਲ ਆਗਾਮੀ ਚੋਣਾਂ ਦੇ ਆਧਾਰ ਤੇ ਗ੍ਰਿਫਤਾਰੀ ਤੋਂ ਮੁਕਤੀ ਦਾ ਦਾਅਵਾ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਉਸ ਤੇ ਅਤੇ ਆਮ ਲੋਕਾਂ ਤੇ ਬਰਾਬਰ ਲਾਗੂ ਹੁੰਦਾ ਹੈ।
ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਹਾਈਕੋਰਟ ਨੇ ਉਸ ਨੂੰ ਈਡੀ ਦੁਆਰਾ ਕਾਰਵਾਈ ਤੋਂ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਇਸ ਕੇਸ ਵਿੱਚ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨਾਲ ਸੰਬੰਧਿਤ ਭਿਸ਼ਟਾਚਾਰ ਅਤੇ ਮਨੀ ਲਾਡਲਿੰਗ ਦੇ ਦੋਸ਼ ਸ਼ਾਮਿਲ ਹਨ।ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਇੱਕ ਭੜਕਿਲੇ ਸੈਸ਼ਨ ਵਿੱਚ ਆਪ ਵਿਧਾਇਕਾਂ ਨੇ ਭਾਜਪਾ ਤੇ ਦੋਸ਼ ਲਗਾਏ ਉਹਨਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਰਾਜਧਾਨੀ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਆਪ ਦੇ ਇੱਕ ਹੋਰ ਵਿਧਾਇਕ ਨੇ ਕਿਹਾ ਕਿ ਕੁਝ ਲੋਕ ਦਿੱਲੀ ਵਿਧਾਨ ਸਭਾ ਭੰਗ ਹੋਣ ਤੋਂ ਦਾਅਵਾ ਕਰਕੇ ਦਹਿਸ਼ਤ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਕੋਈ ਸੰਵਿਧਾਨਿਕ ਸੰਕਟ ਨਹੀਂ ਹੈ। ਦਿੱਲੀ ਹਾਈਕੋਰਟ ਪਹਿਲਾਂ ਹੀ ਮੁੱਖ ਮੰਤਰੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲੀਆਂ ਜਨਹਿਤ ਪਟੀਸ਼ਨਾਂ ਨੂੰ ਰੱਦ ਕਰ ਚੁੱਕੀ ਹੈ