ਫਾਜ਼ਿਲਕਾ’ਚ ਗੈਰ -ਕਾਨੂੰਨੀ ਅਫ਼ੀਮ ਦੀ ਖੇਤੀ।

ਪੰਜਾਬ ਨਿਊਜ਼,19 ਮਾਰਚ 2024

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਧਨੀਏ ਦੀ ਖੇਤੀ ਕੀਤੀ, ਪਰ ਜਦੋਂ ਪੁਲਿਸ ਕਾਰਵਾਈ ਕਰਨ ਉਸ ਦੇ ਖੇਤ ਵਿੱਚ ਪਹੁੰਚੀ ਤਾਂ ਹੈਰਾਨ ਰਹਿ ਗਈ। ਪੁਲਿਸ ਨੇ ਤੁਰੰਤ ਫਸਲ ਤਬਾਹ ਕਰ ਕੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਗੈਰ-ਕਾਨੂੰਨੀ ਅਫੀਮ ਦੀ ਖੇਤੀ ਕਰਦਾ ਸੀ ਅਤੇ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਕਰੀਬ 14.470 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ।