ਲੋਕ ਸਭਾ ਚੋਣਾਂ ਦੇ ਚੋਣ ਜਾਬਤਾ ਲਗਣ ਨਾਲ ਨਕਦੀ ਲੈ ਕੇ ਜਾਣ ਦੀ ਸੀਮਾ ਤੈਅ।
19 ਮਾਰਚ 2024
ਲੋਕ ਸਭਾ ਚੋਣਾਂ-2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲੈ ਕੇ ਜਾਣ ‘ਤੇ ਸਬੂਤ ਦੇਣਾ ਪਵੇਗਾ।ਇਹ ਸੀਮਾ 10 ਲੱਖ ਰੁਪਏ ਤੱਕ ਹੋਵੇਗੀ।ਜੇਕਰ ਤੁਸੀਂ ਪੈਸੇ ਦੇ ਸਰੋਤ ਦਾ ਸਬੂਤ ਨਹੀਂ ਦਿਖਾ ਸਕਦੇ ਹੋ, ਤਾਂ ਇਸਨੂੰ ਜ਼ਬਤ ਕਰ ਲਿਆ ਜਾਵੇਗਾ।
10 ਲੱਖ ਰੁਪਏ ਤੋਂ ਵੱਧ ਨਕਦੀ ਲੈ ਕੇ ਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਕੋਈ ਵਿਅਕਤੀ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੈ ਕੇ ਜਾ ਰਿਹਾ ਹੈ ਤਾਂ ਉਸ ਨੂੰ ਰਕਮ ਦੇ ਸਰੋਤ ਅਤੇ ਬੈਂਕ ਸਟੇਟਮੈਂਟ ਦਾ ਸਬੂਤ ਨਾਲ ਲੈ ਕੇ ਜਾਣਾ ਹੋਵੇਗਾ।
ਜੇਕਰ ਮੌਕੇ ‘ਤੇ ਨਕਦ ਰਾਸ਼ੀ ਦਾ ਸਬੂਤ ਨਾ ਦਿਖਾਇਆ ਗਿਆ ਤਾਂ ਜ਼ਬਤ ਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ 10 ਲੱਖ ਰੁਪਏ ਤੋਂ ਵੱਧ ਦੀ ਨਕਦੀ ਲੈ ਕੇ ਜਾਣ ‘ਤੇ ਪੂਰਨ ਪਾਬੰਦੀ ਹੋਵੇਗੀ।ਜੇਕਰ ਕਿਸੇ ਕੋਲ ਵੀ ਅਜਿਹੀ ਰਕਮ ਪਾਈ ਜਾਂਦੀ ਹੈ ਤਾਂ ਤੁਰੰਤ ਇਨਕਮ ਟੈਕਸ ਟੀਮ ਨੂੰ ਸੂਚਿਤ ਕਰਕੇ ਕਾਰਵਾਈ ਕੀਤੀ ਜਾਵੇਗੀ