ਭਾਰਤ ਦੇ ਦੋ ਨਵੇਂ ਚੋਣ ਕਮਿਸ਼ਨਰ ਹੋਏ ਨਿਯੁਕਤ – ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਦੇ ਨਾਵਾਂ ਤੇ ਬਣੀ ਸਹਿਮਤੀ 

ਦੇਸ਼ ਦੇ ਚੋਣ ਕਮਿਸ਼ਨ ਵਿੱਚ ਦੋ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਇਸ ਦੇ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਬੈਠਕ ਹੋਈ। ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਮੀਟਿੰਗ ਤੋਂ ਬਾਅਦ ਅਧੀਰ ਰੰਜਨ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਸਾਬਕਾ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਦੇ ਸੇਵਾਮੁਕਤ ਹੋਣ ਅਤੇ ਅਰੁਣ ਗੋਇਲ ਦੇ ਹਾਲ ਹੀ ਵਿੱਚ ਦਿੱਤੇ ਅਸਤੀਫ਼ੇ ਕਾਰਨ ਚੋਣ ਕਮਿਸ਼ਨ ਵਿੱਚ ਦੋ ਚੋਣ ਕਮਿਸ਼ਨਰਾਂ ਦੀਆਂ ਅਸਾਮੀਆਂ ਖਾਲੀ ਸਨ।

ਨਿਊਜ਼ ਪੰਜਾਬ ਬਿਊਰੋ

ਡਾਕਟਰ ਸੰਧੂ ਨੇ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ MBBS ਕਰਨ ਤੋਂ ਬਾਅਦ ਹਿਸਟਰੀ ਵਿੱਚ MA ਕੀਤੀ, ਇਸ ਤੋ ਬਾਅਦ IAS ਬਣਨ ਤੋਂ ਬਾਅਦ ਉਹ ਲੁਧਿਆਣਾ ਕਾਰਪੋਰੇਸ਼ਨ ਦੇ ਕਮਿਸ਼ਨਰ ਵੀ ਰਹੇ। ਸ੍ਰ. ਪ੍ਰਕਾਸ਼ ਸਿੰਘ ਬਾਦਲ  ਨੇ ਉਹਨਾਂ ਨੂੰ ਸਰਕਾਰ ਵਿੱਚ ਮੁੱਖ ਮੰਤਰੀ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਸੀ l

ਡਾ: ਸੁਖਬੀਰ ਸਿੰਘ ਸੰਧੂ ਉੱਤਰਾਖੰਡ ਕੇਡਰ ਦੇ 1988 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਸੰਧੂ ਮੂਲ ਰੂਪ ਵਿੱਚ ਉੱਤਰਾਖੰਡ ਕੇਡਰ ਦੇ ਅਧਿਕਾਰੀ ਹਨ। ਸੰਧੂ ਉੱਤਰਾਖੰਡ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ।

ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਐਸ.ਏ.ਐਸ ਸੰਧੂ ਕੋਲ ਲੰਬਾ ਪ੍ਰਸ਼ਾਸਨਿਕ ਤਜਰਬਾ ਹੈ। ਉਸ ਦੀ ਗਿਣਤੀ ਡੇਸ਼ਿੰਗ ਅਫਸਰਾਂ ਵਿੱਚ ਕੀਤੀ ਜਾਂਦੀ ਹੈ। ਡਾ: ਸੰਧੂ ਕੇਂਦਰੀ ਸਿੱਖਿਆ ਮੰਤਰਾਲੇ ਵਿੱਚ ਉਚੇਰੀ ਸਿੱਖਿਆ ਦੇ ਵਧੀਕ ਸਕੱਤਰ ਸਨ। ਉਹ 2011 ਤੱਕ ਪੰਜਾਬ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਰਹੇ।

ਉਹ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਪਹਿਲੇ ਕੁਲੈਕਟਰ ਵੀ ਸਨ। ਉਸਨੇ ਸਾਬਕਾ ਮੁੱਖ ਮੰਤਰੀਆਂ ਜਨਰਲ ਬੀ ਸੀ ਖੰਡੂਰੀ, ਵਿਜੇ ਬਹੁਗੁਣਾ ਅਤੇ ਹਰੀਸ਼ ਰਾਵਤ ਦੇ ਸਕੱਤਰ ਵਜੋਂ ਵੀ ਕੰਮ ਕੀਤਾ। ਉਹ ਬਾਦਲ ਸਰਕਾਰ ਵਿੱਚ ਮੁੱਖ ਮੰਤਰੀ ਦੇ ਸਕੱਤਰ ਸਨ। ਉਨ੍ਹਾਂ ਕੋਲ ਉੱਤਰਾਖੰਡ ਸਰਕਾਰ ਵਿੱਚ ਵਿੱਤ, ਅਮਲੇ, ਉਦਯੋਗਿਕ ਵਿਕਾਸ ਸਮੇਤ ਕਈ ਮਹੱਤਵਪੂਰਨ ਵਿਭਾਗਾਂ ਦਾ ਤਜਰਬਾ ਸੀ।

  ਉੱਤਰਾਖੰਡ ਦੇ ਮੁੱਖ ਸਕੱਤਰ

 ਮੁੱਖ ਮੰਤਰੀ ਬਣਨ ਤੋਂ ਬਾਅਦ 2021 ਵਿੱਚ ਪੁਸ਼ਕਰ ਸਿੰਘ ਧਾਮੀ ਨੇ ਡਾ: ਸੁਖਬੀਰ ਸਿੰਘ ਸੰਧੂ ਨੂੰ ਉੱਤਰਾਖੰਡ ਦਾ ਮੁੱਖ ਸਕੱਤਰ ਬਣਾਇਆ ਸੀ। ਡਾ: ਸੁਖਬੀਰ ਸਿੰਘ ਸੰਧੂ ਦਿੱਲੀ ਵਿਖੇ ਕੇਂਦਰੀ ਡੈਪੂਟੇਸ਼ਨ ‘ਤੇ ਸਨ। ਸੂਬਾ ਸਰਕਾਰ ਨੇ ਸੰਧੂ ਦੀ ਪੇਰੈਂਟ ਕੇਡਰ ਵਿੱਚ ਵਾਪਸੀ ਲਈ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ। ਸੰਧੂ ਇਸ ਤੋਂ ਪਹਿਲਾਂ ਕੇਂਦਰ ਵਿੱਚ ਨੈਸ਼ਨਲ ਹਾਈਵੇਅ ਵਿਕਾਸ ਅਥਾਰਟੀ ਦੇ ਚੇਅਰਮੈਨ ਸਨ। 2019 ਵਿੱਚ, ਉਨ੍ਹਾਂ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਉੱਤਰਾਖੰਡ ਦੇ 17ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ ਹੈ।

ਭਾਰਤ ਸਰਕਾਰ ਵੱਲੋਂ ਜਾਰੀ ਸੂਚਨਾ Press Communique

Posted On: 14 MAR 2024 7:51PM by PIB Delhi

The President is pleased to appoint Shri Gyanesh Kumar, IAS (Retd.) and Dr. Sukhbir Singh Sandhu, IAS (Retd.) as Election Commissioners in Election Commission of India with effect from the date of assumption of charge of their office.