ਭਗਵੰਤ ਮਾਨ ਵੱਲੋ ਪਾਣੀ -ਸੀਵਰੇਜ਼ ਬਿੱਲਾ ਨੂੰ ਲੈ ਕੇ ਵੱਡਾ ਐਲਾਨ
ਪੰਜਾਬ ਨਿਊਜ਼:14 ਮਾਰਚ 2024
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜੋ ਲੋਕ ਜੂਨ ਤੱਕ ਪਾਣੀ, ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾ ਕਰਵਾ ਦੇਣਗੇ, ਉਨ੍ਹਾਂ ‘ਤੇ ਵਿਆਜ, ਪੈਨਲਟੀ ਨਹੀਂ ਲੱਗੇਗੀ। ਹਾਲਾਂਕਿ ਇਸ ਸਰਕੂਲਰ ‘ਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਜਿਹੜੇ ਲੋਕ 3 ਮਹੀਨਿਆਂ ਅੰਦਰ ਪਾਣੀ, ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾ ਨਹੀਂ ਕਰਵਾਉਣਗੇ, ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾਵੇਗੀ।