ਗੜ੍ਹਸ਼ੰਕਰ ਦੇ ਉੱਘੇ ਕਾਂਗਰਸੀ ਆਗੂ ਪਵਨ ਕਟਾਰੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਪੰਜਾਬ ਨਿਊਜ਼ -13 ਮਾਰਚ 2024

ਲੋਕਾ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾ ਵਿਧਾਨ ਸਭਾ, ਹਲਕਾ ਗੜ੍ਹਸ਼ੰਕਰ ਤੋਂ ਉੱਘੇ ਕਾਂਗਰਸੀ ਆਗੂ ਅਤੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਪਵਨ ਕਟਾਰੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।

ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਸਾਥੀ ਦਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਸਵਾਗਤ ਕੀਤਾ ਗਿਆ।

ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ (ਖੇਤੀਬਾੜੀ ਮੰਤਰੀ), ਐਡਵੋਕੇਟ ਕਰਮਜੀਤ ਸਿੰਘ ਘੁੰਮਣ MLA, ਜੀਵਨ ਸਿੰਘ ਸੰਘੋਵਾਲ MLA , ਦਲਜੀਤ ਸਿੰਘ ਗਰੇਵਾਲ (ਭੋਲਾ), MLA, ਰੁਪਿੰਦਰ ਸਿੰਘ, MLA, ਹਰਦੀਪ ਸਿੰਘ ਮੁੰਡੀਆਂ, MLA, ਜਸਵੀਰ ਸਿੰਘ ਰਾਜਾ MLA ਮੌਜੂਦ ਸਨ।

ਕਟਾਰੀਆਂ ਨੇ ਪੰਜਾਬ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਦੇ ਨਾਲ ਨਾਲ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ।