ਸਿਆਸੀ ਭੂਚਾਲ ਲਿਆਉਣ ਦੀ ਤਿਆਰੀ ਦਾ ਐਲਾਨ-ਕਿਸਾਨ ਆਗੂ ਪੰਧੇਰ
ਕਿਸਾਨ ਅਦੋਲਨ -13 ਮਾਰਚ 2024
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅੱਜ ਵੱਡਾ ਐਲਾਨ ਕਰਨ ਵਾਲੇ ਹਨ। ਉਨ੍ਹਾਂ ਆਖਿਆ ਹੈ ਕਿ ਅੱਜ ਦਾ ਐਲਾਨ ਸਿਆਸੀ ਭੂਚਾਲ ਲਿਆਉਣ ਵਾਲਾ ਹੈ ਅਤੇ ਕੇਂਦਰ ਸਰਕਾਰ MSP ਦੇਣ ਲਈ ਮਜਬੂਰ ਹੋ ਜਾਵੇਗੀ।ਉਨ੍ਹਾਂ ਆਖਿਆ ਹੈ ਕਿ ਅੱਜ ਉਹ ਸ਼ੰਭੂ ਬਾਰਡਰ ਉਤੇ ਐਲਾਨ ਕਰਨਗੇ।ਦੋਵਾਂ ਫੋਰਮਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅੱਜ ਵੱਡਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਇਸ ਕਿਸਮ ਦਾ ਐਲਾਨ ਹੋਵੇਗਾ ਜੋ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿਚ ਭੂਚਾਲ ਲਿਆ ਦੇਵੇਗਾ। ਸਰਕਾਰ ਨੂੰ ਮਜ਼ਬੂਰ ਕਰ ਦੇਵੇਗਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ।