ਕਿਸਾਨ ਦਿੱਲੀ ਮਹਾਪੰਚਾਇਤ ‘ਚ ਸ਼ਾਮਲ ਹੋਣ ਲਈ ਰੇਲਾ ਰਾਹੀਂ ਰਵਾਨਾ
ਕਿਸਾਨ ਅਦੋਲਨ -13 ਮਾਰਚ 2024
ਦਿੱਲੀ ਚ ਹੋਣ ਵਾਲ਼ੀ ਕਿਸਾਨ ਮਹਾਪੰਚਾਇਤ ‘ਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵੱਡੀ ਗਿਣਤੀ ਚ ਆਗੂਆਂ ਅਤੇ ਵਰਕਰਾਂ ਨੇ ਰੇਲਵੇ ਸਟੇਸ਼ਨ ਖੰਨਾ ਤੋਂ ਦਿੱਲੀ ਲਈ ਰਵਾਨਗੀ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਲੋਕਾਂ ਚ ਕੇਂਦਰ ਸਰਕਾਰ ਖ਼ਿਲਾਫ਼ ਸਖ਼ਤ ਰੋਸ ਪਾਇਆ ਜਾ ਰਿਹਾ ਹੈ।
ਖੰਨਾ ਤੋਂ ਰਵਾਨਾ ਹੋਣ ਮੌਕੇ ਅਗਵਾਈ ਕਰਦਿਆਂ ਸੀਨੀਅਰ ਆਗੂ ਰਜਿੰਦਰ ਸਿੰਘ ਕੋਟ ਪਨੈਚ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਅਲੋਚਨਾ ਕੀਤੀ ਹੈ। ਇਸ ਮੌਕੇ ਇਲਾਵਾ ਮੁਖਤਿਆਰ ਸਿੰਘ ਸਰਵਰਪੁਰ, ਮਾਸਟਰ ਗੁਰਦੀਪ ਸਿੰਘ ਸਿਹੋਡ਼ਾ, ਰਣਜੀਤ ਸਿੰਘ ਹੈਪੀ ਰਾਜੇਵਾਲ, ਸੁਖਵਿੰਦਰ ਸਿੰਘ ਪੰਚ ਰਾਜੇਵਾਲ, ਹਰਦੀਪ ਸਿੰਘ ਬੀਜਾ, ਦਰਬਾਰਾ ਸਿੰਘ ਕੋਟ ਪਨੈਚ, ਸਤਪਾਲ ਪੂਰਬਾ, ਸੰਤੋਖ ਸਿੰਘ ਕਾਲ਼ਾ, ਪ੍ਰਿਤਪਾਲ ਸਿੰਘ ਸਿਹੋੜਾ,ਬਲਵੰਤ ਸਿੰਘ ਰਾਜੇਵਾਲ ਪ੍ਰਧਾਨ ਖੰਨਾ, ਕੁਲਵਿੰਦਰ ਸਿੰਘ ਪੂਰਬਾ ਪ੍ਰਧਾਨ ਸਮਰਾਲਾ, ਗੁਰਮੇਲ ਸਿੰਘ ਸਿਹੋਡ਼ਾ ਪ੍ਰਧਾਨ ਮਲੌਦ, ਜਗਦੇਵ ਸਿੰਘ ਗੋਨਾ, ਬੂਟਾ ਸਿੰਘ ਬਗਲੀ, ਬਾਬਾ ਸੁੱਖਾ ਸੰਗਤਪੁਰਾ,ਭਿੰਦਰ ਸਿੰਘ ਬੀਜਾ, ਕੁਲਦੀਪ ਸਿੰਘ ਚੱਕ ਸਰਾਏਂ, ਜਰਨੈਲ ਸਿੰਘ ਰਾਜੇਵਾਲ,ਸਤਪਾਲ ਸਿੰਘ ਬੀਜਾ, ਸਰਪੰਚ ਮੋਹਣ ਸਿੰਘ ਸੈਦਪੁਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੌਜੂਦ ਸਨ।