ਲੋਕ ਸਭਾ ਚੋਣਾਂ ਲਈ ਭਾਜਪਾ ਦੀ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ – ਪੜ੍ਹੋ ਮੋਦੀ ਅਤੇ ਸ਼ਾਹ ਕਿਥੋਂ ਲੜਣਗੇ ਚੋਣ 

 

ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਲਈ 195 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਉੱਤਰ ਪ੍ਰਦੇਸ਼ ਦੀਆਂ 51, ਪੱਛਮੀ ਬੰਗਾਲ ਦੀਆਂ 20, ਮੱਧ ਪ੍ਰਦੇਸ਼ ਦੀਆਂ 24 ਅਤੇ ਗੁਜਰਾਤ ਅਤੇ ਰਾਜਸਥਾਨ ਦੀਆਂ 15-15 ਸੀਟਾਂ, ਇਸ ਤੋਂ ਇਲਾਵਾ ਕੇਰਲ ਦੀਆਂ 12, ਤੇਲੰਗਾਨਾ, ਆਸਾਮ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ 11-11 ਸੀਟਾਂ,ਜੰਮੂ-ਕਸ਼ਮੀਰ ਦੀਆਂ ਪੰਜ-ਪੰਜ ਸੀਟਾਂ, ਉੱਤਰਾਖੰਡ ਦੀਆਂ ਤਿੰਨ ਅਤੇ ਅਰੁਣਾਚਲ, ਗੋਆ, ਤ੍ਰਿਪੁਰਾ, ਅੰਡੇਮਾਨ-ਨਿਕੋਬਾਰ ਅਤੇ ਦਮਨ ਅਤੇ ਦੀਵ ਦੀਆਂ ਇਕ-ਇਕ ਸੀਟਾਂ ਲਈ  ਲਈ ਉਮੀਦਵਾਰ ਐਲਾਨੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਲਗਾਤਾਰ ਤੀਜੀ ਵਾਰ ਚੋਣ ਲੜਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਤੋਂ ਚੋਣ ਲੜਨਗੇ। ਜਦਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਖਨਊ ਤੋਂ ਟਿਕਟ ਦਿੱਤੀ ਗਈ ਹੈ।

ਭਾਜਪਾ ਨੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਦਿੱਲੀ ਤੋਂ ਚਾਰ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ ਹੈ।

195 ਨਾਵਾਂ ਦਾ ਐਲਾਨ

ਸੂਚੀ ਵਿੱਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਮੇਤ 34 ਕੇਂਦਰੀ ਅਤੇ ਰਾਜ ਮੰਤਰੀਆਂ ਦੇ ਨਾਂ ਸ਼ਾਮਲ ਹਨ

28 ਔਰਤਾਂ ਨੂੰ ਮੌਕਾ ਮਿਲਿਆ

47 ਨੌਜਵਾਨ ਉਮੀਦਵਾਰ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ

ਅਨੁਸੂਚਿਤ ਜਾਤੀ ਦੇ 27

ਅਨੁਸੂਚਿਤ ਸ਼੍ਰੇਣੀ ਦੇ 18 ਉਮੀਦਵਾਰ

ਹੋਰ ਪਛੜੀਆਂ ਸ਼੍ਰੇਣੀਆਂ ਦੇ 57 ਨਾਮ ਸ਼ਾਮਲ ਹਨ l