ਮੁੱਖ ਖ਼ਬਰਾਂਪੰਜਾਬ

ਤਹਿਸੀਲਦਾਰ ਤੇ ਪਟਵਾਰੀ ਦੇ ਜਾਅਲੀ ਦਸਤਖ਼ਤ ਨਾਲ ਸਟੈਂਪ ਲਗਾਉਣ ਲਈ ਆਇਆ ਨੌਜਵਾਨ ਕਾਬੂ

ਮੋਹਾਲੀ:2 ਮਾਰਚ 2024

ਮੋਹਾਲੀ ’ਚ ਤਹਿਸੀਲ ਦਫ਼ਤਰ ’ਚ ਸਟਾਫ਼ ਨੇ ਜਾਅਲੀ ਕਾਗਜਾਤਾਂ ’ਤੇ ਸਟੈਂਪ ਲਗਵਾਉਣ ਲਈ ਆਏ ਨੌਜਵਾਨ ਨੂੰ ਕਾਬੂ ਕਰ ਲਿਆ। 

ਮੋਹਾਲੀ ’ਚ ਤਹਿਸੀਲ ਦਫ਼ਤਰ ’ਚ ਸਟਾਫ਼ ਨੇ ਜਾਅਲੀ ਕਾਗਜਾਤਾਂ ’ਤੇ ਸਟੈਂਪ ਲਗਵਾਉਣ ਲਈ ਆਏ ਨੌਜਵਾਨ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਫਰਦ ਕਢਵਾਉਣ ਤੋਂ ਬਾਅਦ ਪਟਵਾਰੀ ਅਤੇ ਤਹਿਸੀਲਦਾਰ ਦੇ ਜਾਅਲੀ ਦਸਤਖ਼ਤ ਕਰਵਾ ਜੇਲ੍ਹ ਕੱਟ ਰਹੇ ਕੈਦੀਆਂ ਦੀ ਜਮਾਨਤਾਂ ਕਰਵਾਉਂਦਾ ਸੀ। ਸਬ-ਰਜਿਸਟਰਾਰ ਵੀਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਫਰਦ ਕਢਵਾ ਤੋਂ ਬਾਅਦ ਉਨ੍ਹਾਂ ਕੋਲ ਪਹੁੰਚਿਆ ਤਾਂ ਉਸ ਨੌਜਵਾਨ ਵਲੋਂ ਦਿਖਾਏ ਗਏ ਦਸਤਖ਼ਤ ਮੇਲ ਨਹੀਂ ਖਾ ਰਹੇ ਸਨ। ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੂੰ ਬੁਲਾਇਆ ਗਿਆ।