ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਨੂੰ

ਚੰਡੀਗੜ੍ਹ: 29 ਫ਼ਰਵਰੀ 2024

ਚੰਡੀਗੜ੍ਹ ਪੰਜਾਬ ਵਿਚ ਮੌਜੂਦਾ 16ਵੀਂ ਵਿਧਾਨ ਸਭਾ ਦਾ ਬਜਟ 1 ਮਾਰਚ ਨੂੰ ਸਵੇਰੇ 11 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਮਹੱਤਵਪੂਰਨ ਭਾਸ਼ਣ ਨਾਲ ਸ਼ੁਰੂ ਹੋ ਰਿਹਾ ਹੈ । ਤਿੰਨ ਚੌਥਾਈ ਬਹੁਮਤ ਨਾਲ 2022 ਵਿਚ ਆਈ ‘ਆਪ’ ਪਾਰਟੀ ਦੀ ਸਰਕਾਰ ਨੂੰ 2 ਸਾਲ ਪੂਰੇ ਹੋਣ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਅਪਣੀਆਂ ਸਫ਼ਲਤਾਵਾਂ ਦਾ ਹਾਊਸ ਅੰਦਰ ਤੇ ਬਾਹਰ ਗੁਣਗਾਨ ਕਰਨ ਦਾ ਮੌਕਾ ‘ਆਪ’ ਸਰਕਾਰ ਨੂੰ ਮਿਲਿਆ।ਰਾਜਪਾਲ ਦੇ ਭਾਸ਼ਣ ਅਤੇ ਹੋਰ ਬੈਠਕਾਂ ਵਿਚ ਪੇਪਰਲੈਸ ਕਾਰਵਾਈ ਰਾਹੀਂ ਕੀਤਾ ਜਾਵੇਗਾ। ਰਾਜਪਾਲ ਦੇ ਭਾਸ਼ਣ ‘ਤੇ ਵਿਧਾਇਕਾਂ ਨੂੰ ਬਹਿਸ ਲਈ ਇਕ-ਇਕ ਦਿਨ ਮਿਲੇਗਾ।

ਇਨ੍ਹਾਂ ਬਜਟ ਪ੍ਰਸਤਾਵਾਂ ’ਤੇ ਬਹਿਸ ਕਰਨ ਲਈ ਕੇਵਲ 1 ਬੈਠਕ ਯਾਨੀ 6 ਮਾਰਚ ਨੂੰ ਰੱਖੀ ਗਈ ਹੈ ਅਤੇ ਰਾਜਪਾਲ ਦੇ ਭਾਸ਼ਣ ’ਤੇ ਧਨਵਾਦ ਮਤੇ ’ਤੇ ਵਿਚਾਰ ਰੱਖਣ ਵਾਸਤੇ ਵੀ ਕੇਵਲ ਇਕ ਬੈਠਕ ਰੱਖੀ ਗਈ ਹੈ। ਜਾਰੀ ਪ੍ਰੋਗਰਾਮ ਮੁਤਾਬਕ ਕੁਲ 10 ਬੈਠਕਾਂ ਵਾਲੇ ਇਸ ਛੋਟੇ ਜਿਹੇ ਬਜਟ ਸੈਸ਼ਨ ਦੌਰਾਨ ਇਕ ਮਾਰਚ ਤੋਂ 15 ਮਾਰਚ ਤਕ ਕੁਲ 15 ਦਿਨਾਂਵਿਚ 5 ਛੁੱਟੀਆਂ ਹੋਣਗੀਆਂ, ਤਿੰਨ ਗ਼ੈਰ ਸਰਕਾਰੀ ਕੰਮਕਾਜ ਦੇ ਦਿਨ ਅਤੇ ਬਾਕੀ 7 ਦਿਨ ਬੈਠਕਾਂ ਹੋਣਗੀਆਂ ਜਿਨ੍ਹਾਂ ਵਿਚ ਕੁਲ ਬਿਲ ਪਾਸ ਹੋਣਗੇ ਅਤੇ ਸਾਲ 2023-24 ਦੌਰਾਨ ਹੋਏ ਵਾਧੂ ਖ਼ਰਚਿਆਂ ਤੇ ਗ੍ਰਾਂਟਾਂ ਸਬੰਧੀ ਅਨੁਪੂਰਕ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ।