ਜਨਮ ਦਿਨ ਦੀ ਪਾਰਟੀ ਤੋਂ ਬਾਦ 5 ਨੌਜਵਾਨਾਂ ਨੂੰ ਫਾਈਰਿੰਗ ਕਰਨ ਦੇ ਮਾਮਲੇ ਵਿੱਚ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ।

ਅੰਮ੍ਰਿਤਸਰ : 27 ਫ਼ਰਵਰੀ 2024

ਸ਼ੇਖਰ ਸਿੰਘ ਉਰਫ ਸ਼ੇਰਾ ਵਾਸੀ ਇੰਦਰਾ ਕਾਲੋਨੀ ਦੇ ਘਰ ਜਨਮਦਿਨ ਦੀ ਪਾਰਟੀ ਦੌਰਾਨ ਘਰ ਦੀ ਛੱਤ ਦੇ ਕੁੱਝ ਨੌਜਵਾਨਾ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ‘ਚ ਪੁਲਿਸ ਨੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇਕ ਰਿਵਾਲਵਰ .32 ਬੋਰ ਸਮੇਤ 04 ਜ਼ਿੰਦਾ ਰੌਂਦ, ਇਕ .12 ਬੋਰ ਦੋਨਾਲੀ, ਇੱਕ .32 ਬੋਰ ਪਿਸਟਲ 02 ਜ਼ਿੰਦਾ ਰੌਦ ਅਤੇ ਇੱਕ .315 ਬੋਰ ਰਾਈਫਲ 02 ਜ਼ਿੰਦਾ ਰੌਦ ਬਰਾਮਦ ਕੀਤੇ ਗਏ।ਮੁਲਜ਼ਮਾਂ ਦੀ ਪਛਾਣ ਸ਼ੇਖਰ ਸਿੰਘ ਉਰਫ ਸ਼ੇਰਾ (40 ਸਾਲ) ਪੁੱਤਰ ਵੱਸਣ ਸਿੰਘ ਵਾਸੀ ਅੰਮ੍ਰਿਤਸਰ, ਰਾਜਬੀਰ ਸਿੰਘ (38 ਸਾਲ) ਪੁੱਤਰ ਰੁ ਲਦਾ ਸਿੰਘ ਵਾਸੀ ਪਿੰਡ ਛੋਟਾ ਥਾਣਾ ਵੈਰੋਵਾਲ ਵਾਸੀ ਤਰਨ ਤਾਰਨ, ਨਵਜੀਤ ਸਿੰਘ (30 ਸਾਲ) ਪੁੱਤਰ ਜਗਜੀਤ ਸਿੰਘ ਵਾਸੀ ਨੱਬੇ ਕੇ ਥਾਣਾ ਵੈਰੋਵਾਲ ਵਾਸੀ ਤਰਨ ਤਾਰਨ, ਹਰਜਿੰਦਰ ਸਿੰਘ ਉਰਫ ਲੱਕੀ (39 ਸਾਲ) ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਢੋਟਾ ਥਾਣਾ ਵੈਰੋਵਾਲ ਵਾਸੀ ਤਰਨਤਾਰਨ, ਸ਼ੇਰ ਸਿੰਘ ਉਰਫ ਸ਼ੇਰਾ (34 ਸਾਲ) ਪੁੱਤਰ ਧਰਮ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਇਨ੍ਹਾਂ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।