ਪੰਜਾਬ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਤੋਂ ਬਾਅਦ ਬਦਲਿਆ ਰਿਸ਼ਵਤ ਲੈਣ ਦਾ ਟਰੈਂਡ

ਪੰਜਾਬ ‘ਚ ਰਿਸ਼ਵਤਖੋਰੀ ਨੂੰ ਲੈ ਕੇ ਮਾਨ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਤੋਂ ਬਾਅਦ ਰਿਸ਼ਵਤ ਲੈਣ ਦਾ ਟ੍ਰੈਂਡ ਬਦਲ ਗਿਆ ਹੈ। ਵਿਜੀਲੈਂਸ ਟੀਮ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਰਿਸ਼ਵਤ ਲੈਣ ਵਾਲੇ ਹੁਣ ਨਕਦੀ ਨਾਲ ਲੈਣ-ਦੇਣ ਕਰਨ ਦੀ ਬਜਾਏ ਆਨਲਾਈਨ ਭੁਗਤਾਨ ਰਾਹੀਂ ਭ੍ਰਿਸ਼ਟਾਚਾਰ ਕਰ ਰਹੇ ਹਨ। ਵਿਜੀਲੈਂਸ ਟੀਮ ਨੇ ਪਿਛਲੇ ਇਕ ਸਾਲ ਵਿਚ ਅਜਿਹੇ ਮਾਮਲਿਆਂ ‘ਚ ਦਰਜਨ ਤੋਂ ਵੱਧ ਐਫਆਈਆਰ ਇਸ ਵਿਚ ਰਿਸ਼ਵਤ ਲੈਣ ਵਾਲੇ ਸਰਕਾਰੀ ਮੁਲਾਜ਼ਮਾਂ ਨੇ ਰਿਸ਼ਵਤ ਦੀ ਰਕਮ ਆਨਲਾਈਨ ਪੇਮੈਂਟ ਰਾਹੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ।ਬੀਤੀ ਜੂਨ ‘ਚ ਬਿਊਰੋ ਨੇ ਨਿਗਮ ਦੇ ਉਪ ਮੰਡਲ ਅਧਿਕਾਰੀ ਮੋਹਨ ਲਾਲ ਲਾਈਨਮੈਨ ਨੂੰ 34,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਲੁਧਿਆਣਾ ਦੇ ਇਕ ਵਿਅਕਤੀ ਦਾ ਬਿਜਲੀ ਕੁਨੈਕਸ਼ਨ ਨਾ ਕੱਟਣ ਦੀ ਰਕਮ ਗੂਗਲ ਪੇ ਰਾਹੀਂ ਲਈ ਗਈ ਸੀ। ਮੋਹਨ ਲਾਲ ਨੂੰ ਬਿਊਰੋ ਨੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ, ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬਾਕੀ ਰਕਮ ਗੂਗਲ ਪੇ ਦੇ ਜ਼ਰੀਏ ਲਈ ਗਈ ਸੀ।

ਇਸ ਦੇ ਨਾਲ ਹੀ ਮਈ ਮਹੀਨੇ ‘ਚ ਜਲੰਧਰ ਦੇ ਹੈੱਡ ਕਾਂਸਟੇਬਲ ਰਘੂਨਾਥ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵੀ ਰਿਸ਼ਵਤ ਦੀ ਰਕਮ ਗੂਗਲ ਪੇਅ ਰਾਹੀਂ ਹੀ ਲਈ ਗਈ ਸੀ। ਇਸ ਮਾਮਲੇ ‘ਚ ਸ਼ਿਕਾਇਤਕਰਤਾ ਉੱਤਰਾਖੰਡ ਦਾ ਰਹਿਣ ਵਾਲਾ ਸੀ, ਜਿਸ ਨਾਲ ਵਿਸਰਾ ਰਿਪੋਰਟ ਲਈ ਰਿਸ਼ਵਤ ਦੀ ਰਕਮ ਲਈ ਗਈ ਸੀ। ਪਿਛਲੇ ਸਾਲ ਅਗਸਤ ‘ਚ ਸਿਕੰਦਰ ਨਾਮਕ ਇਕ ਸ਼ਿਕਾਇਤਕਰਤਾ ਨੇ ਆਪਣੇ ਮੈਰਿਜ ਸਰਟੀਫਿਕੇਟ ‘ਚ ਆਪਣਾ ਨਾਂ ਦਰੁਸਤ ਕਰਵਾਉਣ ਲਈ ਮਾਲੇਰਕੋਟਲਾ ਨਾਲ ਸੰਪਰਕ ਕੀਤਾ ਜਿਸ ਦੇ ਬਦਲੇ ਸਰਕਾਰੀ ਮੁਲਾਜ਼ਮ ਮੰਗਲਦੀਪ ਨੇ 7500 ਰੁਪਏ ਰਿਸ਼ਵਤ ਲੈ ਲਈ। ਇਹ ਪੈਸਾ Google Pay ਰਾਹੀਂ ਆਪਣੇ ਕਿਸੇ ਜਾਣਕਾਰ ਦੇ ਖਾਤੇ ‘ਚ ਟ੍ਰਾਂਸਫ਼ਰ ਕੀਤਾ ਗਿਆ ਸੀ।