ਕੋਰੋਨਾ ਦੇ ਇਲਾਜ਼ ਲਈ ਵਿਦੇਸ਼ੀ ਸਾਜ਼ੋ -ਸਮਾਨ ਤੇ ਕਸਟਮ ਡਿਊਟੀ ਖਤਮ — ਪੰਜਾਬ ਵਿੱਚ ਮਾਸਕ ਪਾਉਣਾ ਹੋਇਆ ਜਰੂਰੀ
ਚੰਡੀਗੜ੍ਹ, 9 ਅਪ੍ਰੈਲ ( ਨਿਊਜ਼ ਪੰਜਾਬ ) – ਕੇਦਰ ਸਰਕਾਰ ਨੇ ਕੋਰੋਨਾ ਵਾਇਰਸ ਜਾਚ ਕਰਨ ਵਾਲੀਆਂ ਕਿੱਟਾ, ਵੈਂਟੀਲੇਟਰ , ਸਰਜੀਕਲ ਮਾਸਕ ਅਤੇ ਪੀ ਪੀ ਈ ਤੇ ਲਗੀ ਕਸਟਮ ਡਿਊਟੀ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕੀਤਾ ਹੈ | ਪੰਜਾਬ ਸਰਕਾਰ ਨੇ ਵੀ ਹੁਣ ਘਰ ਤੋਂ ਬਾਹਰ ਨਿਕਲਣ ‘ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ , ਭਾਵੇ ਉਹ ਕੱਪੜੇ ਦਾ ਹੋਵੇ ।