ਸਭ ਰੋਗ ਮਿਟਾਵੇ ਨਵਾ ਨਿਰੋਆ—ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ–( ਗੁਰ-ਸ਼ਬਦ ਵਿਚਾਰ – ਟੱਚ ਕਰੋ )

 ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ   ਅੰਗ ੭੪੪
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
Without Him, there is no other at all.
ਆਪੇ ਥੰਮੈ ਸਚਾ ਸੋਈ ॥੧॥
ਉਹ ਸੱਚਾ ਸਾਈਂ ਆਪ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ।
The True Lord Himself is our anchor. ||1||
ਹਰਿ ਹਰਿ ਨਾਮੁ ਮੇਰਾ ਆਧਾਰੁ ॥
ਸੁਆਮੀ ਮਾਲਕ ਦਾ ਨਾਮ ਹੀ ਮੇਰਾ ਆਸਰਾ ਹੈ।
The Name of the Lord, Har, Har, is our only support.
ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
ਬੇਅੰਤ ਸੁਆਮੀ ਸਾਰੇ ਕਾਰਜ ਕਰਨ ਲਈ ਸਰਬ ਸ਼ਕਤੀਵਾਨ ਹੈ। ਠਹਿਰਾਉ।
The Creator, the Cause of causes, is All powerful and Infinite. ||1||Pause||
ਸਭ ਰੋਗ ਮਿਟਾਵੇ ਨਵਾ ਨਿਰੋਆ ॥
ਪ੍ਰਭੂ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਰਫਾ ਕਰ ਦਿੱਤੀਆਂ ਹਨ,
He has eradicated all illness, and healed me.
ਨਾਨਕ ਰਖਾ ਆਪੇ ਹੋਆ ॥੨॥੩੩॥੩੯॥
ਤੇ ਮੈਨੂੰ ਰਾਜੀ ਬਾਜੀ ਕਰ ਦਿੱਤਾ ਹੈ। ਨਾਨਕ, ਮਾਲਕ ਖੁਦ ਹੀ ਮੇਰਾ ਰਖਵਾਲਾ ਹੋ ਗਿਆ ਹੈ।
O Nanak, He Himself has become my Savior. ||2||33||39||
ਸੂਹੀ (ਮਃ ੫) (੩੯) ੨:੨ {੭੪੪} ੧੯
——— ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ  ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ )  ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ |