ਯੈਲੋ ਅਲਰਟ – ਮੌਸਮ ਵਿਭਾਗ ਅਨੁਸਾਰ ਹਵਾਵਾਂ ਵਿੱਚ ਪੱਛਮੀ ਗੜਬੜੀ ਦੀ ਸਥਿਤੀ ਬਣੀ ਰਹਿਣ ਕਾਰਨ ਹਾਲੇ ਵਿਗੜਿਆ ਰਹੇਗਾ ਮੌਸਮ – IMD ਅਨੁਸਾਰ ਨਵੀਂ ਵੈਸਟਰਨ ਡਿਸਟਰਬੈਂਸ ਕਾਰਨ ਰਹਿਣਾ ਪਵੇਗਾ ਸੁਚੇਤ – ਪੜ੍ਹੋ ਮੌਸਮ ਵਿਭਾਗ ਨੇ ਕਿਹੜੇ ਰਾਜਾਂ ਲਈ ਜਾਰੀ ਕੀਤੀ ਚੇਤਾਵਨੀ

 

Image

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਰੁੱਕ ਰੁੱਕ ਕੇ ਬਾਰਸ਼ ਹੁੰਦੀ ਰਹੇਗੀ , ਕਈ ਥਾਵਾਂ ਤੇ ਤੇਜ਼ ਹਵਾਵਾਂ , ਹਨੇਰੀ ਅਤੇ ਗੜ੍ਹੇ ਵੀ ਪੈਣ ਦਾ ਅਨੁਮਾਨ ਹੈ। ਪੰਜਾਬ ਨਾਲੋਂ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੇ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਹੈ। ਨਵੀਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਹਰ ਰੋਜ਼ ਰੰਗ ਬਦਲ ਰਿਹਾ ਹੈ। ਕਦੇ ਸੂਰਜ ਨਿਕਲਦਾ ਹੈ, ਕਦੇ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ।

ਮੌਸਮ ਵਿਭਾਗ ਦੇ ਅਨੁਸਾਰ, ਇੱਕ ਚੱਕਰਵਾਤੀ ਵਹਾਹ ਉੱਤਰੀ ਪਾਕਿਸਤਾਨ ਵਿੱਚ ਮੱਧ ਅਤੇ ਉਪਰਲੇ ਟਰਪੋਸਫੇਰਿਕ ਪੱਧਰ ‘ਤੇ ਮੌਜੂਦ ਹੈ। ਇਸ ਦੇ ਨਾਲ ਹੀ ਪੰਜਾਬ ‘ਤੇ ਟਰਪੋਸਫੀਅਰ ਦੇ ਹੇਠਲੇ ਪੱਧਰ ‘ਤੇ ਚੱਕਰਵਾਤ ਤੋਂ ਪ੍ਰੇਰਿਤ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਪੱਛਮੀ ਗੜਬੜੀ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਦੱਖਣੀ-ਪੱਛਮੀ ਰਾਜਸਥਾਨ ਅਤੇ ਨਾਲ ਲੱਗਦੇ ਪਾਕਿਸਤਾਨ ਅਤੇ ਮੱਧ ਪ੍ਰਦੇਸ਼ ਦੇ ਉੱਪਰ ਟ੍ਰੋਪੋਸਫੀਅਰ ਦੇ ਹੇਠਲੇ ਪੱਧਰ ‘ਤੇ ਚੱਕਰਵਾਤੀ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਤੋਂ ਬਾਅਦ, 1 ਜੂਨ ਤੋਂ, ਉੱਤਰ-ਪੱਛਮ ਵਿੱਚ ਇੱਕ ਹੋਰ ਪੱਛਮੀ ਗੜਬੜ ਸ਼ੁਰੂ ਹੋਵੇਗੀ, ਜੋ ਮਾਨਸੂਨ ਦੀ ਰਫ਼ਤਾਰ ਨੂੰ ਬਰਕਰਾਰ ਰੱਖੇਗੀ।

ਮੌਸਮ ਵਿਭਾਗ ਨੇ ਬੁੱਧਵਾਰ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਜੂਨ ਦੇ ਪਹਿਲੇ ਹਫ਼ਤੇ ਤੱਕ ਹੀਟ ਵੇਵ ਵਾਲੇ ਹਾਲਾਤ ਨਹੀਂ ਰਹਿਣਗੇ। ਮਈ ‘ਚ ਹੁਣ ਤੱਕ 86.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਹਿਮਾਚਲ, ਉੱਤਰਾਖੰਡ ਅਤੇ ਰਾਜਸਥਾਨ ‘ਚ ਚੌਕਸ ਰਹਿਣ ਦਾ ਸੁਝਾਅ… ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਉਂਦੇ ਹੋਏ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਅਤੇ ਆਂਧਰਾ ਪ੍ਰਦੇਸ਼ ਦੇ ਇਲਾਕਿਆਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਤੇਜ਼ ਹਵਾਵਾਂ ਕਾਰਨ ਇਨ੍ਹਾਂ ਰਾਜਾਂ ਵਿੱਚ ਦਰੱਖਤ ਡਿੱਗਣ ਦੀ ਸੰਭਾਵਨਾ ਹੈ।

ਮੌਸਮ ਰਿਪੋਰਟ ਪਹਿਲਾ ਵਿਸਥਾਰ ਵੇਖਣ ਲਈ ਹੇਠਲੀ V ਖਬਰ ਨੂੰ ਟੱਚ ਕਰਕੇ ਖੋਲ੍ਹੋ

ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈ ਰਾਜਾ ਲਈ ਦੋ ਦਿਨ ਵਾਸਤੇ ਓਰੇਂਜ਼ ਚੇਤਾਵਨੀ ਜਾਰੀ ਕੀਤੀ – ਅੱਜ ਦੁਪਹਿਰ ਤੋਂ ਮੌਸਮ ਦੀ ਸਥਿਤੀ ਵੇਖੋ IMD ਵਲੋਂ ਜਾਰੀ ਰਿਪੋਰਟਾਂ