ਟਰੈਫਿਕ ਪੁਲਿਸ ਦੇ ਹੌਲਦਾਰ ਵਲੋਂ ਰੋਕਣ ਤੇ ਕਾਰ ਸਵਾਰ ਲੈ ਗਏ ਇੱਕ ਕਿਲੋਮੀਟਰ ਦੂਰ – ਬੋਨਟ ਫੜ ਕੇ ਬਚਾਈ ਜਾਨ – ਹੋ ਰਹੀ ਹੈ ਦੋ ਦੋਸ਼ੀਆਂ ਦੀ ਭਾਲ


ਮਾਤਾ ਰਾਣੀ ਚੌਕ ਵਿੱਚ ਟਰੈਫਿਕ ਡਿਊਟੀ ਤੇ ਤਾਇਨਾਤ ਹੌਲਦਾਰ ਹਰਦੀਪ ਸਿੰਘ ਨੂੰ ਇੱਕ ਕਾਰ ਨੂੰ ਰੋਕਣ ਵੇਲੇ ਕਾਰ ਚਾਲਕ ਨੇ ਹੌਲਦਾਰ ਤੇ ਕਾਰ ਚਾੜ੍ਹ ਦਿੱਤੀ ਹੌਲਦਾਰ ਵਲੋਂ ਆਪਣਾ ਬਚਾਅ ਕਰਦੇ ਹੋਏ ਕਾਰ ਦੇ ਬੋਨਟ ਨੂੰ ਫੜ ਕੇ ਆਪਣੀ ਜਾਨ ਬਚਾਈ , ਪੁਲਿਸ ਡਵੀਜ਼ਨ ਨੰਬਰ ਇੱਕ ਵਲੋਂ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ਼ ਕਰ ਲਿਆ ਹੈ , ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਦਰਜ਼ ਕੇਸ ਅਨੁਸਾਰ ਮਾਤਾ ਰਾਣੀ ਚੌਕ ਵਿੱਚ ਟਰੈਫਿਕ ਡਿਊਟੀ ਤੇ ਤਾਇਨਾਤ ਹੌਲਦਾਰ ਹਰਦੀਪ ਸਿੰਘ ਨੂੰ ਘੰਟਾ ਘਰ ਸਾਈਡ ਤੋਂ ਇੱਕ ਕਾਰ ਰੰਗ ਸਿਲਵਰ ਨੰ:PB 08ED-6007 ਮਾਰਕਾ ਹਾਂਡਾ ਇਮੇਜ ਵਿੱਚ ਇੱਕ ਲੜਕਾ ਫੋਨ ਦੀ ਵਰਤੋਂ ਕਰਦਾ ਹੋਇਆ ਆ ਰਿਹਾ ਸੀ ਜਿਸ ਨਾਲ ਇੱਕ ਹੋਰ ਲੜਕਾ ਕੰਡਕਟਰ ਸਾਈਡ ਪਰ ਬੈਠਾ ਸੀ ਜਿੰਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਗੱਡੀ ਸਾਈਡ ਤੇ ਲਗਾਉਣ ਲਈ ਕਿਹਾ ਤਾਂ ਦੋਸ਼ੀ ਨੇ ਇੱਕਦਮ ਕਾਰ ਮੇਰੇ ਉੱਪਰ ਚੜਾ ਦਿੱਤੀ ਤੇ ਮੈਂ ਕਾਰ ਦੇ ਬੋਨਟ ਪਰ ਡਿੱਗ ਪਿਆ ਤੇ ਮੈਨੂੰ ਬੋਨਟ ਪਰ ਡਿੱਗੇ ਨੂੰ ਲੈ ਕੇ ਕਾਰ 1 ਕਿ.ਮਿ. ਤੱਕ ਭਜਾ ਕੇ ਲੈ ਗਿਆ ਤੇ ਗੱਡੀ ਨੂੰ ਘੁਮਾ-ਘੁਮਾ ਮੈਨੂੰ ਗੱਡੀ ਥੱਲੇ ਕੁਚਲ ਕੇ ਮਾਰ ਦੇਣ ਦੀ ਨੀਅਤ ਨਾਲ ਬਰੇਕਾਂ ਮਾਰ ਰਿਹਾ ਸੀ ਤੇ ਮੰਨਾ ਸਿੰਘ ਨਗਰ ਇੱਕ ਗਲੀ ਵਿੱਚ ਜ਼ੋਰ ਦੀ ਕੱਟ ਮਾਰ ਕੇ ਮੈਨੂੰ ਥੱਲੇ ਸਾਈਡ ਪਰ ਸੁੱਟ ਦਿੱਤਾ ਤੇ ਮੇਰੇ ਕਾਫੀ | ਸੱਟਾਂ ਲੱਗ ਗਈਆਂ,ਮੇਰੀ ਵਰਦੀ ਪਾਟ ਗਈ,ਮੇਰਾ ਮੋਬਾਇਲ 1+ NOTE 2 ਰੰਗ ਸਿਲਵਰ ਵੀ ਟੁੱਟ ਗਿਆ ਅਤੇ ਮੇਰੀ ਡਿਊਟੀ ਵਿੱਚ ਵਿਘਨ ਪਾਇਆ।ਜੋ ਬਾਅਦ ਵਿੱਚ ਦੋਸ਼ੀਆਂ ਦੇ ਉਕਤ ਨਾਮ ਪਤਾ ਲੱਗੇ।

ਹੌਲਦਾਰ ਹਰਦੀਪ ਸਿੰਘ ਲੁਧਿਆਣਾ ਸਿਟੀ ਟ੍ਰੈਫਿਕ ਕਮਿਸ਼ਨਰੇਟ ਦੇ ਬਿਆਨਾਂ ਤੇ ਦੋਸ਼ੀਆਂ ਮੁਕਲ ਮੋਟੂ ਪੁੱਤਰ ਰੱਤੂ ਵਾਸੀ 7703/3 ਮੁਹੱਲਾ ਫਤਹਿਗੜ ਲੁਧਿ,ਮੋਨੂੰ ਪੁੱਤਰ ਮੋਹਣ ਲਾਲ ਵਾਸੀ ਪੀਰੂ ਬੰਦਾ ਲੁਧਿਆਣਾ
ਵਿਰੁੱਧ ਡਵੀਜ਼ਨ ਨੰਬਰ ਇੱਕ ਵਿੱਚ ਐਫ ਆਈ ਆਰ
48 ਮਿਤੀ 13-4-23 U/S 279,332,186, 353,307, 427
,34 ਆਈ.ਪੀ.ਸੀ ਅਧੀਨ ਮੁਕਦਮਾ ਦਰਜ਼ ਕੀਤਾ ਗਿਆ ਹੈ.

 

  • ਟੀ ਵੀ ਤਸਵੀਰ ਪੀ ਟੀ ਸੀ ਦੇ ਧੰਨਵਾਦ ਨਾਲ